ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੇ ਬਿਆਨ ਨਾਲ ਮੱਚਿਆ ਹੰਗਾਮਾ

ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੇ ਬਿਆਨ ਨਾਲ ਮੱਚਿਆ ਹੰਗਾਮਾ

Patiala,05 August,2024,(Azad Soch News):-  ਮਸ਼ਹੂਰ ਪੰਜਾਬੀ ਗਾਇਕ ਸਿੰਗਾ (Famous Punjabi Singer Singa) ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ,ਆਪਣੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਰਾਜ਼ ਕਰਨ ਵਾਲਾ ਇਹ ਗਾਇਕ ਇਨ੍ਹੀਂ ਦਿਨੀਂ ਆਪਣੇ ਵਿਵਾਦਿਤ ਬਿਆਨਾ ਦੇ ਚੱਲਦੇ ਸੁਰਖੀਆਂ ਬਟੋਰ ਰਿਹਾ ਹੈ,ਦੱਸ ਦੇਈਏ ਕਿ ਗਾਇਕ ਨੇ ਫਿਲਮ ਇੰਡਸਟਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਇੰਫਲੂਇੰਸਰ (Social Media Influencers) ਖਿਲਾਫ ਅਜਿਹੀਆਂ ਗੱਲਾਂ ਕਹੀਆਂ ਹਨ,ਜਿਨ੍ਹਾਂ ਨਾਲ ਸੋਸ਼ਲ ਮੀਡੀਆ (Social Media) ਉੱਪਰ ਤਹਿਲਕਾ ਮੱਚ ਗਿਆ ਹੈ,ਦਰਅਸਲ,ਸੋਸ਼ਲ ਮੀਡੀਆ (Social Media) ਉੱਪਰ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੇ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ,ਇਸ ਵਿੱਚ ਪੰਜਾਬੀ ਗਾਇਕ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਵਿਚ ਇੰਫਲੂਇੰਸਰ ਕੁੜੀਆਂ ਨੇ ਗੰਦ ਪਾਇਆ ਹੋਇਆ ਹੈ,ਘਰੋਂ ਕੁਝ ਹੋਰ ਬਣ ਕੇ ਆਉਂਦੀਆਂ ਤੇ ਬਾਹਰ ਕੁੱਝ ਹੋਰ ਕਰਦੀਆਂ ਹਨ,ਕੋਈ ਵੀ ਆਪਣੀ ਮਿਹਨਤ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਸਗੋਂ ਸ਼ਾਟ-ਕੱਟ ਲੱਭ ਕੇ ਪੈਸੇ ਕਮਾਉਣਾ ਚਾਹੁੰਦੀਆਂ।

ਉਨ੍ਹਾਂ ਦੱਸਿਆ ਕਿ ਇੰਫਲੂਇੰਸਰ (Influencer) ਦੇ ਖਰਚੇ ਕਿਵੇਂ ਨਿਕਲਦੇ ਹਨ ਇਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੈ,ਜਿਨ੍ਹਾਂ ਨੂੰ ਇੰਡਸਟਰੀ ਬਾਰੇ ਪਤਾ ਨਹੀਂ ਉਹ ਪ੍ਰੋਡਕਾਸਟਾਂ ਵਿਚ ਜਾ ਕੇ ਬੋਲਦੇ ਹਨ ਕਿ ਪੰਜਾਬੀ ਇੰਡਸਟਰੀ (Punjabi Industry) ਵਿਚ ਇਹ ਕੁਝ ਚੱਲ ਰਿਹਾ ਹੈ,ਇੰਡਸਟਰੀ ਵਿਚ ਘਰ ਕੁਝ ਹੋਰ ਹੈ,ਰੀਲਾਂ ਵਿਚ ਕੁਝ ਹੋਰ ਹੈ ਤੇ ਫਲੈਟਾਂ ਵਿਚ ਕੁਝ ਹੋਰ ਚੱਲ ਰਿਹਾ ਹੈ,ਇਸਦੇ ਨਾਲ ਹੀ ਪੰਜਾਬੀ ਗਾਇਕ ਸਿੰਗਾ ਨੇ ਕਿਹਾ ਕਿ ਕਈਆਂ ਨੂੰ ਮੇਰੀਆਂ ਗੱਲਾਂ ਨਾਲ ਸੇਕ ਲੱਗੇਗਾ ਪਰ ਸੱਚ ਤਾਂ ਸੱਚ ਹੈ,ਜੇਕਰ ਤੁਸੀਂ ਵੀਡੀਓ ਬਣਾਉਣੀਆਂ ਹੀ ਹਨ ਤਾਂ ਵਧੀਆਂ ਬਣਾਇਆ ਕਰੋ ਆਪ ਖੁਦ ਚੀਜ਼ਾਂ ਲੱਭਿਆ ਕਰੋ, ਪਰ ਨਹੀਂ ਅੱਜ ਕੱਲ੍ਹ ਤਾਂ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਹੈ,ਲੱਕ ਵਿਖਾਏ ਜਾਂਦੇ ਹਨ,ਪ੍ਰੋਡਕਾਸਟਾਂ ਵਿੱਚ ਤੁਸੀਂ ਜਾ ਕੇ ਕਹਿੰਦੇ ਹੋ ਕਿ ਸਾਡੇ ਨਾਲ ਇਹ ਹੋ ਗਿਆ ਪਰ ਤੁਹਾਡੇ ਨਾਲ ਹੀ ਕਿਉਂ ਹੁੰਦਾ,ਚੰਗੇ ਘਰਾਂ ਦੀਆਂ ਕੁੜੀਆਂ ਨਾਲ ਕਿਉਂ ਨਹੀਂ ਐਵੇਂ ਹੁੰਦਾ,ਇਸ ਤਰ੍ਹਾਂ ਕਲਾਕਾਰ ਵੱਲੋਂ ਉਨ੍ਹਾਂ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ,ਜੋ ਪੰਜਾਬੀ ਫਿਲਮ ਇੰਡਸਟਰੀ (Punjabi Film Industry) ਖਿਲਾਫ ਪੋਡਕਾਸਟਾਂ ਵਿੱਚ ਗਲਤ ਬਿਆਨ ਦਿੰਦੀਆਂ ਹਨ। 

Advertisement

Latest News

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ 12 ਤੋਂ ਵੱਧ ਮਾਮਲਿਆਂ ’ਚ ਅੰਤਰਿਮ ਜ਼ਮਾਨਤ ਦੇ ਦਿਤੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ 12 ਤੋਂ ਵੱਧ ਮਾਮਲਿਆਂ ’ਚ ਅੰਤਰਿਮ ਜ਼ਮਾਨਤ ਦੇ ਦਿਤੀ
Pakistan,15 JAN,2025,(Azad Soch News):-    ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister Imran Khan) ਦੀ ਪਤਨੀ ਬੁਸ਼ਰਾ...
ਪ੍ਰਯਾਗਰਾਜ ਮਹਾਕੁੰਭ 2025 ਵਿੱਚ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ 'ਤੇ ਅੰਮ੍ਰਿਤ ਇਸ਼ਨਾਨ ਲਈ 3.50 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ 'ਚ ਲਗਾਈ ਡੁਬਕੀ
ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰੇ ਜੈਤੂਨ ਦਾ ਤੇਲ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 15-01-2025 ਅੰਗ 636
ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਆਰਜ਼ੀ ਟੀਮ ਦਾ ਐਲਾਨ
ਪਤੰਗ ਚੜਾਉਣ ਲਈ ਚਾਇਨਾ ਡੋਰ ਸਮੇਤ ਕਈ ਚੀਜ਼ਾਂ ਤੇ Pollution Control Board ਵੱਲੋਂ ਪਾਬੰਦੀ ਦੇ ਹੁਕਮ ਜਾਰੀ
ਹਰਦੀਪ ਗਰੇਵਾਲ ਦੀ ਫਿਲਮ 'ਸਿਕਸ ਈਚ' ਦੀ ਪਹਿਲੀ ਝਲਕ ਰਿਲੀਜ਼