ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
Chandigarh,09 Sep,2024,(Azad Soch News):- ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਹਰਿਆਣਾ ਵਿਚ ਇਕੱਲਿਆਂ ਹੀ ਵਿਧਾਨ ਸਭਾ ਚੋਣਾਂ ਲੜੇਗੀ,ਪਾਰਟੀ ਨੇ ਸੋਮਵਾਰ ਦੁਪਹਿਰ ਨੂੰ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ,ਆਮ ਆਦਮੀ ਪਾਰਟੀ ਨੇ ਜਿਨ੍ਹਾਂ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉਨ੍ਹਾਂ 'ਚੋਂ ਪਾਰਟੀ ਪਹਿਲੀ ਵਾਰ 12 ਸੀਟਾਂ 'ਤੇ ਚੋਣ ਲੜ ਰਹੀ ਹੈ,ਇਸ ਸੂਚੀ ਵਿੱਚ 19 ਚਿਹਰੇ ਨਵੇਂ ਹਨ,ਇਨ੍ਹਾਂ ਵਿੱਚੋਂ ਸਿਰਫ਼ ਇੱਕ ਉਮੀਦਵਾਰ ਪਵਨ ਫ਼ੌਜੀ ਨੂੰ ‘ਆਪ’ ਵੱਲੋਂ ਦੁਹਰਾਇਆ ਗਿਆ ਹੈ, ਜੋ ਉਚਾਨਾ ਕਲਾਂ ਤੋਂ ਚੋਣ ਲੜ ਰਹੇ ਹਨ,'ਆਮ ਆਦਮੀ ਪਾਰਟੀ' ਨੇ ਕੈਥਲ ਜ਼ਿਲ੍ਹੇ ਦੀ ਕਲਾਇਤ ਸੀਟ ਤੋਂ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਹੈ। ਕੈਥਲ ਜ਼ਿਲ੍ਹੇ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਦਾ ਗੜ੍ਹ ਮੰਨਿਆ ਜਾਂਦਾ ਹੈਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਸੀਟਾਂ ਦੀ ਵੰਡ ਹੈ,'ਆਮ ਆਦਮੀ ਪਾਰਟੀ' ਕਾਂਗਰਸ ਤੋਂ 10 ਸੀਟਾਂ ਦੀ ਮੰਗ ਕਰ ਰਹੀ ਸੀ,ਇਸ ਦੇ ਉਲਟ ਕਾਂਗਰਸ ਸਿਰਫ਼ 5 ਸੀਟਾਂ ਦੇਣ 'ਤੇ ਅੜੀ ਰਹੀ,ਕਾਂਗਰਸ ਨੇ 'ਆਪ' ਦੀ ਦਿੱਲੀ-ਪੰਜਾਬ ਸਰਹੱਦੀ ਖੇਤਰਾਂ 'ਚ ਸੀਟਾਂ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਅਤੇ ਸ਼ਹਿਰੀ ਖੇਤਰਾਂ 'ਚ ਚੋਣ ਲੜਨ ਲਈ ਕਿਹਾ।