ਹਰਿਆਣਾ ਸਰਕਾਰ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ
Chandigarh,14, DEC 2024,(Azad Soch News):- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਹਰਿਆਣਾ ਦਾ ਨਾਂ ਦੁਨੀਆਂ ਦੇ ਖੇਡ ਨਕਸ਼ੇ 'ਤੇ ਚਮਕ ਰਿਹਾ ਹੈ, ਸੂਬੇ ’ਚ ਲਗਾਤਾਰ ਵੱਧ ਰਹੇ ਖੇਡ ਸੱਭਿਆਚਾਰ ਦੇ ਮੱਦੇਨਜ਼ਰ, ਸਰਕਾਰ ਨੇ ਖਿਡਾਰੀਆਂ ਦੇ ਹੌਸਲੇ ਅਤੇ ਭਲਾਈ ਲਈ ਆਪਣੇ ਮਤੇ 2024 ’ਚ ਹਰੇਕ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ।ਇਸੇ ਤਰ੍ਹਾਂ ਰਾਜ ਪੱਧਰ 'ਤੇ ਹਰ ਸਾਲ ਤਿੰਨ ਸਰਵੋਤਮ ਅਖਾੜਿਆਂ ਨੂੰ 50 ਲੱਖ, 30 ਲੱਖ ਅਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ,ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ ਤਿੰਨ ਸਰਵੋਤਮ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ ਜਾਵੇਗੀ,ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਵੀਰਵਾਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University)ਦੇ ਸਪੋਰਟਸ ਕੰਪਲੈਕਸ 'ਚ ਅੰਤਰਰਾਸ਼ਟਰੀ ਗੀਤਾ ਮਹੋਤਸਵ (International Gita Mahotsav) 'ਤੇ ਹਰਿਆਣਾ ਖੇਡ ਵਿਭਾਗ (Haryana Sports Department) ਵੱਲੋਂ ਆਯੋਜਿਤ ਹਰਿਆਣਾ ਕੁਸ਼ਤੀ ਦੰਗਲ (Haryana Kushti Dangal) ਦੇ ਸਮਾਪਤੀ ਸਮਾਰੋਹ 'ਚ ਕਿਹਾ।