ਐਲੋਵੇਰਾ ਨਾਲ ਡੈਂਡ੍ਰਫ ਦੀ ਸਮੱਸਿਆ ਤੋਂ ਵੀ ਮਿਲੇਗੀ ਰਾਹਤ
By Azad Soch
On

- ਡੈਂਡਰਫ ਨੂੰ ਦੂਰ ਕਰਨ ਲਈ ਐਲੋਵੇਰਾ ਅਤੇ ਨਿੰਬੂ ਦਾ ਪੇਸਟ ਲਗਾਇਆ ਜਾ ਸਕਦਾ ਹੈ।
- ਇਸ ਦੇ ਲਈ ਤੁਸੀਂ 5-6 ਚੱਮਚ ਐਲੋਵੇਰਾ ਜੈੱਲ ਲਓ ਅਤੇ ਇਸ ‘ਚ 1 ਚੱਮਚ ਨਿੰਬੂ ਦਾ ਰਸ ਮਿਲਾਓ।
- ਇਸ ਪੇਸਟ ਨੂੰ ਉਂਗਲਾਂ ਦੀ ਮਦਦ ਨਾਲ ਆਪਣੇ ਸਕੈਲਪ ‘ਤੇ ਲਗਾਓ।
- 1 ਘੰਟੇ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਲਓ,ਅਜਿਹਾ ਤੁਸੀਂ ਹਫ਼ਤੇ ‘ਚ 2-3 ਦਿਨ ਕਰ ਸਕਦੇ ਹੋ।
- ਜੇਕਰ ਤੁਹਾਡੇ ਵਾਲਾਂ ‘ਤੇ ਡੈਂਡਰਫ ਹੈ ਤਾਂ ਤੁਸੀਂ ਐਲੋਵੇਰਾ ਅਤੇ ਬੇਕਿੰਗ ਸੋਡਾ ਪੇਸਟ ਵੀ ਟ੍ਰਾਈ ਕਰ ਸਕਦੇ ਹੋ।
- ਬੇਕਿੰਗ ਸੋਡਾ (Baking Soda) ਵੀ ਐਲੋਵੇਰਾ ਵਾਂਗ ਐਂਟੀਫੰਗਲ (Antifungal Like Aloe Vera) ਦਾ ਕੰਮ ਕਰਦਾ ਹੈ।
- ਇਸ ਦੇ ਲਈ ਤੁਸੀਂ 4-5 ਚੱਮਚ ਐਲੋਵੇਰਾ ਜੈੱਲ (Aloe Vera Gel) ਲਓ ਅਤੇ ਇਸ ‘ਚ 1 ਚੱਮਚ ਬੇਕਿੰਗ ਸੋਡਾ ਮਿਲਾਓ।
- ਹੁਣ ਇਸ ਪੇਸਟ ਨੂੰ ਆਪਣੇ ਸਕੈਲਪ ‘ਤੇ ਲਗਾਓ।
- ਕੁਝ ਦੇਰ ਬਾਅਦ ਵਾਲਾਂ ਨੂੰ ਧੋ ਲਓ ਪਰ ਜ਼ਿਆਦਾ ਦੇਰ ਤੱਕ ਵਾਲਾਂ ‘ਤੇ ਬੇਕਿੰਗ ਸੋਡੇ ਦੀ ਵਰਤੋਂ ਨਾ ਕਰੋ,ਇਸ ਨਾਲ ਵਾਲ ਝੜ ਸਕਦੇ ਹਨ।
- ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ।
- ਇਸ ਦੇ ਲਈ ਤੁਸੀਂ ਇੱਕ ਤਾਜ਼ਾ ਐਲੋਵੇਰਾ ਪੱਤਾ ਲਓ। ਇਸ ਨੂੰ ਸਾਫ਼ ਕਰੋ ਅਤੇ ਪਲਪ ਜਾਂ ਜੈੱਲ ਕੱਢ ਲਓ।
- ਹੁਣ ਇਸ ਜੈੱਲ ਨੂੰ ਆਪਣੇ ਵਾਲਾਂ ਅਤੇ ਸਕੈਲਪ ‘ਤੇ ਚੰਗੀ ਤਰ੍ਹਾਂ ਲਗਾਓ।
- ਲਗਭਗ 1 ਘੰਟੇ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ।
- ਡੈਂਡਰਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਫਤੇ ‘ਚ 2-3 ਦਿਨ ਐਲੋਵੇਰਾ ਜੈੱਲ ਲਗਾ ਸਕਦੇ ਹੋ।
- ਐਲੋਵੇਰਾ ਤੁਹਾਡੀ ਸਕੈਲਪ ਅਤੇ ਵਾਲਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।
- ਜੇਕਰ ਤੁਹਾਡੇ ਸਿਰ ‘ਤੇ ਡੈਂਡਰਫ ਹੈ ਤਾਂ ਤੁਸੀਂ ਕਈ ਤਰੀਕਿਆਂ ਨਾਲ ਐਲੋਵੇਰਾ ਦੀ ਵਰਤੋਂ ਕਰ ਸਕਦੇ ਹੋ।
- ਐਲੋਵੇਰਾ ਨੂੰ ਰੋਜ਼ਾਨਾ ਵਾਲਾਂ ਅਤੇ ਸਕੈਲਪ ‘ਤੇ ਲਗਾਉਣ ਨਾਲ ਡੈਂਡਰਫ, ਖਾਜ ਅਤੇ ਵਾਲਾਂ ਦੇ ਝੜਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Latest News

04 Apr 2025 10:30:06
Chandigarh,04,APRIL,2025,(Azad Soch News):- ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ 07 ਅਪ੍ਰੈਲ ਤੋਂ 09 ਅਪ੍ਰੈਲ ਤੱਕ ਹੀਟ-ਵੇਵ (Heatwave) ਦੀ ਚੇਤਾਵਨੀ...