ਤਣਾਅ ਦੂਰ ਕਰਨਗੇ ਕੱਦੂ ਦੇ ਬੀਜ

ਤਣਾਅ ਦੂਰ ਕਰਨਗੇ ਕੱਦੂ ਦੇ ਬੀਜ

  1. ਕੱਦੂ ਦੇ ਬੀਜ ਤੁਹਾਡੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦੇ ਹਨ।
  2. ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਵਧੀਆ ਪਾਈ ਜਾਂਦੀ ਹੈ ਜੋ ਟਾਈਪ 2 ਡਾਇਬਟੀਜ਼ ਤੋਂ ਪੀੜਤ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
  3. ਕੱਦੂ ਦੇ ਬੀਜਾਂ ਦਾ ਸੇਵਨ ਕਰਨ ਨਾਲ ਤਣਾਅ ਦੂਰ ਹੁੰਦਾ ਹੈ।
  4. ਇਸ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ ਜੋ ਨਿਊਰੋਟ੍ਰਾਂਸਮੀਟਰ ਨਾਂ ਦੇ ਕੈਮੀਕਲ ਨੂੰ ਬਣਾਉਣ ‘ਚ ਮਦਦ ਕਰਦਾ ਹੈ।
  5. ਨਿਊਰੋਟ੍ਰਾਂਸਮੀਟਰ ਤੁਹਾਡੇ ਦਿਮਾਗ ਦੀਆਂ ਗਤੀਵਿਧੀਆਂ ਨੂੰ ਵਧੀਆ ਬਣਾਉਣ ‘ਚ ਵੀ ਮਦਦ ਕਰਦੇ ਹਨ।
  6. ਇਸ ਤੋਂ ਇਲਾਵਾ ਇਸ ‘ਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ, ਵਿਟਾਮਿਨ-ਬੀ ਤਣਾਅ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
  7. ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋਅ ਹੁੰਦਾ ਹੈ ਤਾਂ ਕੱਦੂ ਦੇ ਬੀਜ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।
  8. ਇਨ੍ਹਾਂ ‘ਚ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ।
  9. ਇਹ ਤੁਹਾਡੇ ਬਲੱਡ ਪ੍ਰੈਸ਼ਰ ਲੈਵਲ ਨੂੰ ਘੱਟ ਕਰਦਾ ਹੈ ਪਰ ਜੇਕਰ ਤੁਸੀਂ ਘੱਟ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸਦਾ ਸੇਵਨ ਕਰੋ।

Advertisement

Latest News