ਫੁੱਲਗੋਭੀ ‘ਚ ਲੁਕਿਆ ਹੈ ਸਿਹਤ ਦਾ ਰਾਜ
By Azad Soch
On

- ਫੁੱਲਗੋਭੀ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਦਿਲ ਦੀਆਂ ਧਮਨੀਆਂ ‘ਚ ਖੂਨ ਬਲਾਕ ਹੋਣ ਤੋਂ ਬਚਾਉਂਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ।
- ਇਸ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।
- ਇਸ ‘ਚ ਮੌਜੂਦ ਐਲੀਸਿਨ ਨਾਂ ਦਾ ਤੱਤ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।
- ਫਾਈਬਰ ਨਾਲ ਭਰਪੂਰ ਫੁੱਲਗੋਭੀ ਸਰੀਰ ਨੂੰ ਕੋਲਨ ਕੈਂਸਰ ਤੋਂ ਬਚਾਉਂਦੀ ਹੈ।
- ਇਸ ਤੋਂ ਇਲਾਵਾ ਇਸ ‘ਚ ਇੰਡੋਲ 3 ਕਾਰਬਿਨੋਲ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਐਸਟ੍ਰੋਜਨ ਨੂੰ ਘੱਟ ਕਰਦਾ ਹੈ, ਇਸ ਨਾਲ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ।
- ਫੁੱਲਗੋਭੀ ‘ਚ ਮੌਜੂਦ ਫੋਲੇਟ ਸੈੱਲਾਂ ਦੇ ਵਾਧੇ ‘ਚ ਮਦਦ ਕਰਦਾ ਹੈ ਇਸ ਲਈ ਇਹ ਅਣਜੰਮੇ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ।
- ਇਸ ‘ਚ ਵਿਟਾਮਿਨ ਬੀ ਵੀ ਭਰਪੂਰ ਹੁੰਦਾ ਹੈ ਜੋ ਨਿਊਰਲ ਟਿਊਬ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦਾ ਹੈ।
Latest News
.jpeg)
30 Mar 2025 19:16:58
ਮਾਲੇਰਕੋਟਲਾ 30 ਮਾਰਚ :
ਮੁਸਲਿਮ ਭਾਈਚਾਰੇ ਦਾ ਮੁਕੱਦਸ ਤਿਉਹਾਰ ਈਦ ਉਲ ਫਿਤਰ ਦੇ ਮੁਬਾਰਕ ਮੌਕੇ ਤੇ ਮੁੱਖ ਮੰਤਰੀ ਪੰਜਾਬ ਸ੍ਰੀ...