JP ਨੱਢਾ ਵਲੋਂ ਨਵੇਂ ਸੂਬਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦਾ ਐਲਾਨ
By Azad Soch
On
New Delhi,05 July,2024,(Azad Soch News):- ਭਾਜਪਾ ਨੇ ਪੰਜਾਬ ਅਤੇ ਹਰਿਆਣਾ ਸਮੇਤ 24 ਰਾਜਾਂ ਦੇ ਇੰਚਾਰਜ/ਸਹਿ-ਇੰਚਾਰਜ ਨਿਯੁਕਤ ਕੀਤੇ ਹਨ,ਇਸ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ,ਲੋਕ ਸਭਾ ਚੋਣਾਂ (Lok Sabha Elections) ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਰਾਜਾਂ ਦੇ ਸੰਗਠਨ ਵਿੱਚ ਬਦਲਾਅ ਕੀਤੇ ਗਏ ਹਨ,ਹਾਲਾਂਕਿ,ਇੱਕ ਵਾਰ ਫਿਰ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਨੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਡਾ: ਨਰਿੰਦਰ ਸਿੰਘ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ,ਰਾਜ ਸਭਾ ਮੈਂਬਰ ਲਕਸ਼ਮੀਕਾਂਤ ਬਾਜਪਾਈ ਨੂੰ ਝਾਰਖੰਡ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ,ਪਾਰਟੀ ਨੇ ਵਿਨੋਦ ਤਾਵੜੇ ਨੂੰ ਬਿਹਾਰ ਦਾ ਇੰਚਾਰਜ ਅਤੇ ਦੀਪਕ ਪ੍ਰਕਾਸ਼ ਨੂੰ ਸਹਿ-ਇੰਚਾਰਜ ਨਿਯੁਕਤ (Appointed Co-In Charge) ਕੀਤਾ ਹੈ,ਮਹਿੰਦਰ ਸਿੰਘ ਨੂੰ ਮੱਧ ਪ੍ਰਦੇਸ਼ ਦੀ ਕਮਾਨ ਸੌਂਪੀ ਗਈ ਹੈ,ਇਸ ਦੇ ਨਾਲ ਹੀ ਸਤੀਸ਼ ਉਪਾਧਿਆਏ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ।
Latest News
ਪੰਜਾਬ ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ
15 Jan 2025 20:19:15
ਚੰਡੀਗੜ੍ਹ, 15 ਜਨਵਰੀ:ਸੂਬੇ ਦੀਆਂ ਲੜਕੀਆਂ ਨੂੰ ਹੋਰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਮਿਸਾਲੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ...