ਸੀਬੀਐਸਈ ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕੀਤੀ
By Azad Soch
On
New Delhi, 21 NOV,2024,(Azad Soch News):- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ,ਇਸ ਵਾਰ ਸੀਬੀਐਸਈ (CBSE) ਨੇ ਪਿਛਲੇ ਸਾਲਾਂ ਨਾਲੋਂ ਜਲਦੀ ਡੇਟਸ਼ੀਟ (Date Sheet) ਜਾਰੀ ਕੀਤੀ ਹੈ,ਸੀਬੀਐਸਈ ਨਵੰਬਰ ਦੇ ਅੰਤ ਜਾਂ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੰਦਾ ਸੀ ਪਰ ਇਸ ਵਾਰ ਸੀਬੀਐਸਈ (CBSE) ਨੇ ਬੁੱਧਵਾਰ ਦੇਰ ਰਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ,ਸੀਬੀਐਸਈ (CBSE) ਦੀ ਡੇਟਸ਼ੀਟ (Date Sheet) ਦੇ ਅਨੁਸਾਰ, 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ 2025 ਤੋਂ ਸ਼ੁਰੂ ਹੋਣਗੀਆਂ, ਹਾਲਾਂਕਿ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ 18 ਮਾਰਚ 2025 ਤੱਕ ਖਤਮ ਹੋਣਗੀਆਂ,ਜਦਕਿ 12ਵੀਂ ਦੀਆਂ ਪ੍ਰੀਖਿਆਵਾਂ 4 ਅਪ੍ਰੈਲ 2025 ਤੱਕ ਜਾਰੀ ਰਹਿਣਗੀਆਂ।
Latest News
ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ ਹਰਾ ਕੇ ਜਿੱਤੀ ਏਸ਼ੀਅਨ ਚੈਂਪੀਅਨਸ਼ਿਪ
21 Nov 2024 12:13:24
Nalanda,21 NOV,2024,(Azad Soch News):- ਭਾਰਤੀ ਮਹਿਲਾ ਹਾਕੀ ਟੀਮ (Indian Women's Hockey Team) ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ (Asian Champions Trophy...