ਵਿਧਾਇਕ ਬੱਗਾ ਅਤੇ ਵਿਧਾਇਕ ਪਰਾਸ਼ਰ ਵੱਲੋਂ 12.50 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਟਿਊਬਵੈੱਲ ਪ੍ਰੋਜੈਕਟ ਦਾ ਕੀਤਾ ਉਦਘਾਟਨ
ਲੁਧਿਆਣਾ: – ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ, ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਾਰਡ ਇੰਚਾਰਜ ਰਾਕੇਸ਼ ਪਰਾਸ਼ਰ ਵੱਲੋਂ ਵਾਰਡ ਨੰਬਰ 90 ਦੇ ਮਹਾਰਾਜਾ ਅਗਰਸੇਨ ਪਾਰਕ (ਕੇਸਰ ਗੰਜ ਚੌਂਕ) ਵਿਖੇ 12.50 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ 25 ਹੋਰਸ ਪਾਵਰ ਦੇ ਟਿਊਬਵੈੱਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕਾਂ ਅਤੇ ਇਲਾਕਾ ਇੰਚਾਰਜ ਨੇ ਦੱਸਿਆ ਕਿ ਕੇਸਰ ਗੰਜ ਮੰਡੀ (ਗੋਕੁਲ ਰੌਡ) ਦੇ ਵਸਨੀਕਾਂ ਦੀ ਮੰਗ ਅਨੁਸਾਰ ਇਹ ਨਵਾਂ ਟਿਊਬਵੈਲ ਲੱਗਣ ਜਾ ਰਿਹਾ ਹੈ ਜਿਸਦੇ ਸ਼ੁਰੂ ਹੋਣ ਨਾਲ ਆਸ ਪਾਸ ਦੇ ਇਲਾਕਿਆਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਆ ਰਹੀ ਪਾਣੀ ਦੀ ਕਿੱਲਤ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਵਾਰਡ ਅੰਦਰ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਨਵੇਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਕਮਲ ਗੁਪਤਾ, ਰਾਮੇਸ਼ ਸ਼ਰਮਾ, ਪ੍ਰੇਮ ਵਾਲੀਆ, ਅਨਿਲ ਸਹਿਗਲ, ਸੁਰਿੰਦਰ ਵਾਲੀਆ, ਦੀਪਾ ਸ਼ਰਮਾ, ਕੁਲਦੀਪ ਸਿੰਘ, ਕ੍ਰਿਸ਼ਨ ਕੁਮਾਰ, ਗੋਬਿੰਦ ਰਾਮ ਸ਼ਰਮਾ, ਸੋਨੂ ਵਰਮਾ, ਪਿੰਕਾ ਅਗਰਵਾਲ, ਅਮਨੀਸ਼ ਪਰਾਸ਼ਰ, ਅਜੈ ਸ਼ਰਮਾ, ਅੰਸ਼ ਵਰਮਾ ਆਦਿ ਵੀ ਮੌਜੂਦ ਸਨ।