ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਮੋਗਾ ਦੀਆਂ 31 ਕਿਸ਼ੋਰੀਆਂ ਨੂੰ ਦਿੱਤੀ ਜਾ ਰਹੀ ਡ੍ਰੋਨ ਅਸੈਂਬਲ ਦੀ ਮੁਫ਼ਤ ਟ੍ਰੇਨਿੰਗ

ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਮੋਗਾ ਦੀਆਂ 31 ਕਿਸ਼ੋਰੀਆਂ ਨੂੰ ਦਿੱਤੀ ਜਾ ਰਹੀ ਡ੍ਰੋਨ ਅਸੈਂਬਲ ਦੀ ਮੁਫ਼ਤ ਟ੍ਰੇਨਿੰਗ

ਕਿਹਾ!ਪੜਾਈ ਦੇ ਨਾਲ ਨਾਲ ਕਿੱਤਾਮੁਖੀ ਸਿਖਲਾਈ ਵੀ ਜਰੂਰੀ
ਮੋਗਾ 21 ਜਨਵਰੀ

ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲਾ ਪ੍ਰਸ਼ਾਸਨ ਮੋਗਾ ਦੀ ਅਗਵਾਈ ਹੇਠ ਐਸਪੀਰੇਸ਼ਨਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਦੀਆਂ ਕਿਸ਼ੋਰੀਆਂ ਲਈ ਅੱਜ ਨਵੇਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਤਹਿਤ ਆਈ ਆਈ ਏ ਆਈ ਐਜ਼ੂਕੇਸ਼ਨਲ ਸੋਸਾਇਟੀ ਅਕਾਲਸਰ ਰੋਡ  ਟ੍ਰੇਨਿੰਗ ਸੈਂਟਰ ਮੋਗਾ ਵਿਖੇ 15-18 ਸਾਲ ਦੀਆਂ 31 ਕਿਸ਼ੋਰੀਆਂ ਨੂੰ ਡ੍ਰੋਨ ਅਸੈਂਬਲ ਦੀ ਮੁਫ਼ਤ ਟ੍ਰੇਨਿੰਗ ਮੁਹਈਆ ਕਰਵਾਈ ਜਾ ਰਹੀ ਹੈ।  
ਇਸ ਪ੍ਰੋਜੈਕਟ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਵੱਲੋਂ ਅੱਜ ਰਸਮੀ ਤੌਰ ਤੇ ਸ਼ੁਰੂ ਕਰਵਾਇਆ। ਕਿਸ਼ੋਰਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ
ਉਹ ਇਸ ਕੋਰਸ ਨੂੰ ਵਧੀਆ ਢੰਗ ਨਾਲ ਕਰਨ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਵਧੀਆ ਰੋਜ਼ਗਾਰ ਦੇ ਮੌਕੇ ਮਿਲ ਸਕਣ। ਉਹਨਾਂ ਕਿਹਾ ਕਿ ਪੜਾਈ ਦੇ ਨਾਲ ਚੰਗਾ ਹੁਨਰ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।  ਚੰਗੇ ਹੁਨਰ ਵਾਲਾ ਇਨਸਾਨ ਨਾ ਕਿ ਆਪਣੇ ਲਈ ਵਧੀਆ ਰੋਜ਼ਗਾਰ ਚਲਾਉਂਦਾ ਹੈ ਬਲਕਿ ਹੋਰਨਾਂ ਲਈ ਵੀ ਰੋਜ਼ਗਾਰ ਦਾ ਸਾਧਨ ਬਣਦਾ ਹੈ। ਉਹਨਾਂ ਕਿਹਾ ਕਿ ਇਹ ਕੋਰਸ ਆਈ ਟੀ ਦੇ ਮਾਹਰ ਟ੍ਰੇਨਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਸ਼੍ਰੀਮਤੀ ਚਾਰੂਮਿਤਾ ਨੇ ਦੱਸਿਆ ਕਿ ਐਸਪੀਰੇਸ਼ਨਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਨੂੰ ਵੱਖ ਵੱਖ ਸਕੀਮਾਂ ਜਰੀਏ ਇੰਸਪੀਰੇਸ਼ਨਲ ਬਣਾਉਣ ਲਈ ਜੋਰ ਦਿੱਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਪ੍ਰੋਜੈਕਟ ਦੀ ਸ਼ੁਰੂਆਤ ਦੌਰਾਨ ਲੜਕੀਆ ਨੂੰ 31 ਟਰੈਕ ਸੂਟ ਵੀ ਮੁਹਈਆ ਕਰਵਾਏ ਗਏ।

 ਇਸ ਦੌਰਾਨ ਜਿਲਾ ਪ੍ਰੋਗਰਾਮ ਅਫਸਰ  ਸ਼੍ਰੀਮਤੀ ਅਨੁਪ੍ਰਿਆ ਸਿੰਘ ਵਲੋ ਵੀ ਕਿਸ਼ੋਰੀਆ ਨੂੰ ਸਕਿਲ ਟ੍ਰੇਨਿੰਗ ਸਬੰਧੀ ਜਾਣਕਾਰੀ ਦਿਤੀ ਗਈ। ਇਸ ਦੌਰਾਨ ਟ੍ਰੇਨਿੰਗ ਸੈਂਟਰ ਦੇ ਮੁਖੀ ਸਰਬਜੀਤ ਸਿੰਘ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀਮਤੀ ਅੰਜੂ ਸਿੰਗਲਾ ਅਤੇ ਸੁਪਰਵਾਈਜਰ ਮਿਸ ਹਰਮੀਤ ਵੀ ਮੌਜੂਦ ਸਨ।

Tags:

Advertisement

Latest News