ਤਿਉਹਾਰਾਂ ਦੇ ਸੀਜ਼ਨ 'ਤੇ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ

New Delhi,05 OCT,2024,(Azad Soch News):- ਨਵਰਾਤਰੀ (Navratri) ਦੇ ਸ਼ੁਰੂ ਹੋਣ ਦੇ ਨਾਲ ਹੀ ਦੇਸ਼ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ,ਉਮੀਦ ਮੁਤਾਬਕ ਸੋਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ, ਸ਼ੁੱਕਰਵਾਰ ਨੂੰ ਸੋਨਾ ਕਰੀਬ 150 ਰੁਪਏ ਮਹਿੰਗਾ ਹੋ ਕੇ 78,450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ,ਇਹ ਇਸ ਦਾ ਆਲ ਟਾਈਮ ਹਾਈ (All Time High) ਵੀ ਹੈ,ਦੂਜੇ ਪਾਸੇ ਚਾਂਦੀ ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਹੀ,ਚਾਂਦੀ ਦੀਆਂ ਕੀਮਤਾਂ 'ਚ 1,035 ਰੁਪਏ ਦਾ ਭਾਰੀ ਉਛਾਲ ਆਇਆ ਹੈ ਅਤੇ ਇਹ 94,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ,ਚਾਂਦੀ ਵੀ ਤੇਜ਼ੀ ਨਾਲ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਟੀਚੇ ਵੱਲ ਵਧ ਰਹੀ ਹੈ,ਇਸ ਦੀ ਇੰਡਸਟਰੀਅਲ ਡਿਮਾਂਡ (Industrial Demand) ਪਹਿਲਾਂ ਹੀ ਮਜ਼ਬੂਤ ਸੀ,ਹੁਣ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਊਲਰਜ਼ (Jewelers) ਵੀ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ,MCX (Multi Commodity Exchange) 'ਤੇ ਦਸੰਬਰ ਦੇ ਸਿਲਵਰ ਕੰਟਰੈਕਟ (Silver Contract) ਵੀ 219 ਰੁਪਏ ਵਧ ਕੇ 93,197 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ।
Related Posts
Latest News
.jpeg)