ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਅੱਜ 43 ਸੀਟਾਂ ’ਤੇ ਵੋਟਿੰਗ ਹੋਵੇਗੀ
By Azad Soch
On
New Delhi, 13,NOV,2024,(Azad Soch News):- ਝਾਰਖੰਡ ਵਿਧਾਨ ਸਭਾ ਚੋਣਾਂ (Jharkhand Assembly Elections) ਦੇ ਪਹਿਲੇ ਪੜਾਅ ’ਚ ਅੱਜ 43 ਸੀਟਾਂ ’ਤੇ ਵੋਟਿੰਗ ਹੋਵੇਗੀ,ਪਹਿਲੇ ਪੜਾਅ ’ਚ 13 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਵੋਟਿੰਗ ਹੋਵੇਗੀ,ਇਸ ਪੜਾਅ ’ਚ 73 ਔਰਤਾਂ ਸਮੇਤ 683 ਦਾਅਵੇਦਾਰਾਂ ਨੇ ਸੀਟਾਂ ਲਈ ਚੋਣ ਲੜੀ ਸੀ,ਇਨ੍ਹਾਂ 43 ਵਿਧਾਨ ਸਭਾ ਹਲਕਿਆਂ ’ਚ 17 ਆਮ ਸੀਟਾਂ, ਅਨੁਸੂਚਿਤ ਕਬੀਲਿਆਂ ਲਈ 20 ਸੀਟਾਂ ਅਤੇ ਅਨੁਸੂਚਿਤ ਜਾਤੀਆਂ ਲਈ 6 ਸੀਟਾਂ ਸ਼ਾਮਲ ਹਨ,ਝਾਰਖੰਡ ’ਚ ਕੁਲ 81 ਸੀਟਾਂ ਹਨ,950 ਬੂਥਾਂ ’ਤੇ ਵੋਟਿੰਗ ਦਾ ਸਮਾਂ ਸ਼ਾਮ 4 ਵਜੇ ਖਤਮ ਹੋ ਜਾਵੇਗਾ, ਹਾਲਾਂਕਿ ਉਸ ਸਮੇਂ ਕਤਾਰ ’ਚ ਖੜ੍ਹੇ ਲੋਕ ਵੋਟ ਪਾ ਸਕਣਗੇ,ਸੂਬੇ ਭਰ ’ਚ ਕੁਲ 15,344 ਪੋਲਿੰਗ ਸਟੇਸ਼ਨ (Polling Station) ਬਣਾਏ ਗਏ ਹਨ।
Related Posts
Latest News
Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ
14 Nov 2024 07:29:36
New Delhi,14,NOV,2024,(Azad Soch News):- Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ ਕਰ ਦਿੱਤਾ ਹੈ,Vivo ਮੋਬਾਈਲ ਫੋਨ ਦੀ ਭਾਰਤੀ...