ਗੈਂਗਸਟਰ ਹਿਮਾਂਸ਼ੂ ਭਾਊ ਦੀ ਪ੍ਰੇਮਿਕਾ ਲੇਡੀ ਗੈਂਗਸਟਰ ਅੰਨੂ ਧਨਖੜ ਨੇਪਾਲ ਸਰਹੱਦ ਨੇੜੇ ਗ੍ਰਿਫਤਾਰ
New Delhi,26 OCT,2024,(Azad Soch News):- ਗੈਂਗਸਟਰ ਹਿਮਾਂਸ਼ੂ ਭਾਊ ਦੀ ਪ੍ਰੇਮਿਕਾ ਅਨੂੰ ਧਨਖੜ (Lady Don Anu Dhankhar) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਅਨੂ ਨੂੰ ਨੇਪਾਲ ਬਾਰਡਰ (Nepal Border) ਤੋਂ ਗ੍ਰਿਫਤਾਰ ਕੀਤਾ ਗਿਆ ਹੈ,ਇਸੇ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ (Burger King Restaurant) ‘ਚ 40 ਗੋਲੀਆਂ ਚਲਾਈਆਂ ਅਤੇ ਅਮਨ ਨਾਂ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ,ਬਰਗਰ ਕਿੰਗ (Burger King) 'ਚ ਕਤਲ ਤੋਂ ਬਾਅਦ ਅੰਨੂ ਧਨਖੜ ਲੇਡੀ ਡਾਨ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ,ਉਹ ਹਿਮਾਂਸ਼ੂ ਭਾਊ ਗੈਂਗ ਦੀ ਮੈਂਬਰ ਹੈ,ਇਸ ਕਤਲ ਦੀ ਜ਼ਿੰਮੇਵਾਰੀ ਹਿਮਾਂਸ਼ੂ ਭਾਊ ਗੈਂਗ (Himanshu Bhau Gang) ਨੇ ਲਈ ਸੀ,ਪੁਲਿਸ (Police) ਨੇ ਕਿਹਾ ਹੈ ਕਿ ਦਿੱਲੀ ਵਿੱਚ ਵਾਪਰੇ ਸਨਸਨੀਖੇਜ਼ ਕਤਲ ਕਾਂਡ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਪੈਸ਼ਲ ਸੈੱਲ (Special Cell) ਦੀ ਟੀਮ ਨੇ ਵੀ ਮੌਕੇ ਦਾ ਦੌਰਾ ਕੀਤਾ ਸੀ,ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ (CCTV Cameras) ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਇਸ ਤੋਂ ਬਾਅਦ ਬਿਜੇਂਦਰ ਉਰਫ ਗੋਲੂ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ,ਇਸ ਤੋਂ ਬਾਅਦ ਮਾਮਲੇ ਨਾਲ ਜੁੜੇ ਕਈ ਦੋਸ਼ੀਆਂ ਦੀ ਪਛਾਣ ਹੋਈ, ਜਿਨ੍ਹਾਂ 'ਚੋਂ ਇਕ ਅੰਨੂ ਧਨਖੜ ਸੀ।