ਭਾਜਪਾ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਰਾਜਸਥਾਨ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ

Rajasthan,21,August (Azad Soch News):- ਰਾਜਸਥਾਨ ਦੀ ਇੱਕ ਰਾਜ ਸਭਾ ਸੀਟ (Rajya Sabha Seat) ਲਈ ਜ਼ਿਮਨੀ ਚੋਣ ਹੋ ਰਹੀ ਹੈ,ਭਾਜਪਾ ਨੇ ਇਸ ਸੀਟ ਤੋਂ ਰਵਨੀਤ ਸਿੰਘ ਬਿੱਟੂ ਨੂੰ ਮੈਦਾਨ ਵਿੱਚ ਉਤਾਰਿਆ ਹੈ,ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ,ਬੀਤੀ ਰਾਤ ਉਹ ਜੈਪੁਰ ਪਹੁੰਚੇ ਗਏ ਸਨ,ਜੈਪੁਰ ਪਹੁੰਚਦੇ ਹੀ ਉਨ੍ਹਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਇਹ ਸੀਟ ਇਸ ਤੋਂ ਪਹਿਲਾ ਕਾਂਗਰਸ ਦੇ ਹਿੱਸੇ ਸੀ, ਕਾਂਗਰਸ ਦੇ ਕੇਸੀ ਵੇਣੂਗੋਪਾਲ ਦੇ ਲੋਕ ਸਭਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ,ਜਿਸ ਤੋਂ ਬਾਅਦ ਇਸ ਸੀਟ 'ਤੇ ਮੁੜ ਤੋਂ ਉਪ ਚੋਣ ਹੋਣੀ ਬਾਕੀ ਸੀ,ਵਿਧਾਨ ਸਭਾ ਦੇ ਗਣਿਤ ਮੁਤਾਬਕ ਹੁਣ ਇਹ ਸੀਟ ਬੀਜੇਪੀ ਦੇ ਹਿੱਸੇ ਜਾਣ ਵਾਲੀ ਹੈ,ਕਾਂਗਰਸ ਆਪਣਾ ਉਮੀਦਵਾਰ ਨਹੀਂ ਉਤਾਰ ਰਹੀ ਹੈ,ਜਦੋਂਕਿ ਭਾਜਪਾ ਨੇ ਪੰਜਾਬ ਦੇ ਆਗੂ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ,ਰਵਨੀਤ ਸਿੰਘ ਬਿੱਟੂ ਕੇਂਦਰ ਵਿੱਚ ਮੰਤਰੀ ਵੀ ਹਨ।
Latest News
