ਅਗਲੇ 48 ਘੰਟਿਆਂ 'ਚ ਭਾਰਤ ਛੱਡੇਗੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ! ਅਮਰੀਕਾ ਵੱਲੋਂ ਵੀ ਵੀਜ਼ਾ ਰੱਦ

ਅਗਲੇ 48 ਘੰਟਿਆਂ 'ਚ ਭਾਰਤ ਛੱਡੇਗੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ! ਅਮਰੀਕਾ ਵੱਲੋਂ ਵੀ ਵੀਜ਼ਾ ਰੱਦ

New Delhi, 07,August 2024,(Azad Soch News):- ਬੰਗਲਾਦੇਸ਼ 'ਚ ਹਿੰਸਾ ਤੋਂ ਬਾਅਦ ਆਪਣਾ ਦੇਸ਼ ਛੱਡ ਕੇ ਭਾਰਤ 'ਚ ਰਹਿਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਅਗਲੇ 48 ਘੰਟਿਆਂ 'ਚ ਯੂਰਪ ਜਾ ਸਕਦੀ ਹੈ। ਹਾਲਾਂਕਿ, ਉਹ ਯੂਰਪ ਦੇ ਕਿਹੜੇ ਦੇਸ਼ ਦਾ ਦੌਰਾ ਕਰੇਗੀ, ਇਸ ਬਾਰੇ ਕੋਈ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਲੰਡਨ (London) ਦੀ ਚਰਚਾ ਸੀ ਪਰ ਬ੍ਰਿਟੇਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਉਸ ਦਾ ਵੀਜ਼ਾ ਵੀ ਰੱਦ (Visa canceled) ਕਰ ਦਿੱਤਾ।

ਫਿਲਹਾਲ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਹਿੰਡਨ ਏਅਰਬੇਸ (Hindon Airbase) 'ਤੇ ਸੁਰੱਖਿਅਤ ਘਰ 'ਚ ਰਹਿ ਰਹੀ ਹੈ। ਸੂਤਰਾਂ ਮੁਤਾਬਕ ਸ਼ੇਖ ਹਸੀਨਾ ਯੂਰਪ (Europe) ਦੇ ਕਿਸੇ ਵੀ ਦੇਸ਼ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ।

ਇਹ ਵੀ ਚਰਚਾ ਹੈ ਕਿ ਉਹ ਰੂਸ ਵਿਚ ਵੀ ਸ਼ਰਣ ਲੈ ਸਕਦੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Former Prime Minister Sheikh Hasina) ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੇ ਜਾਣ ਦੇ ਪ੍ਰਬੰਧ ਵੀ ਕਰੇਗਾ।

ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਸੀ ਕਿ ਜੋ ਜਹਾਜ਼ ਸ਼ੇਖ ਹਸੀਨਾ ਨੂੰ ਭਾਰਤ ਛੱਡਣ ਆਇਆ ਸੀ, ਉਹ ਬੰਗਲਾਦੇਸ਼ ਏਅਰਫੋਰਸ ( Bangladesh Air Force)ਸੀ ਅਤੇ ਵਾਪਸ ਚਲਾ ਗਿਆ ਹੈ। ਅਜਿਹੇ 'ਚ ਉਹ ਜਿਸ ਦੇਸ਼ 'ਚ ਜਾਵੇਗੀ, ਭਾਰਤ ਉਸ ਲਈ ਪ੍ਰਬੰਧ ਕਰੇਗਾ।

Advertisement

Latest News

ਕੁਲਤਾਰ ਸਿੰਘ ਸੰਧਵਾਂ ਨੇ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ ਕੱਪ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਕੁਲਤਾਰ ਸਿੰਘ ਸੰਧਵਾਂ ਨੇ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ ਕੱਪ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਸ੍ਰੀ ਅਨੰਦਪੁਰ ਸਾਹਿਬ, 14 ਮਾਰਚ:  ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਛੇਵੇਂ ਪੰਜਾਬ ਆਰੀਨਾ ਪੋਲੋ ਚੈਲੰਜ...
ਪੰਜਾਬ ਸਰਕਾਰ ਵੱਲੋਂ ਉਦਯੋਗਾਂ ਲਈ ਓ.ਟੀ.ਐਸ. ਸਕੀਮ ਦਾ ਨੋਟੀਫਿਕੇਸ਼ਨ ਜਾਰੀ: ਤਰੁਨਪ੍ਰੀਤ ਸਿੰਘ ਸੌਂਦ
ਮਾਲੇਰਕੋਟਲਾ ਪੁਲਿਸ ਵੱਲੋਂ ਵੱਡੀ ਕਾਰਵਾਈ: ਬੱਚੇ ਨੂੰ ਅਗਵਾ ਕਰਨ ਵਾਲਾ ਦੋਸ਼ੀ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਨਾਲ ਜਖ਼ਮੀ; ਹਥਿਆਰਾਂ ਦੀ ਬਰਾਮਦੀ ਵਾਲੇ ਸਥਾਨ ‘ਤੇ ਵਾਪਰੀ ਘਟਨਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਦੀਪ ਸਿੰਘ ਮੁੰਡੀਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਸੀ.ਐਮ ਦੀ ਯੋਗਸ਼ਾਲਾ ਮੁਹਿੰਮ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਤੇ ਲੋਕਾਂ ਲਈ ਲਾਹੇਵੰਦ ਉਪਰਾਲਾ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਫੁੱਟਪਾਥ ਨਿਰਮਾਣ ਕਾਰਜ ਦਾ ਕੀਤਾ ਸ਼ੁਭ ਆਰੰਭ
ਜਿਲ੍ਹੇ ਦੇ ਸਕੂਲਾਂ ਦੇ ਵਿਕਾਸ ਤੇ ਖਰਚੀ ਜਾਵੇਗੀ ਇਕ ਕਰੋੜ ਤੋਂ ਵੱਧ ਦੀ ਰਾਸ਼ੀ- ਗੁਰਦਿੱਤ ਸਿੰਘ ਸੇਖੋਂ