ਜ਼ਿਲ੍ਹਾ ਪੁਲਿਸ ਵੱਲੋਂ ਜਲਵਾਯੂ ਟਾਵਰ ਸੋਸਾਇਟੀ, ਸੰਨੀ ਇੰਨਕਲੇਵ ਖਰੜ ਵਿਖੇ “ਕੋਰਡਨ ਐਂਡ ਸਰਚ ਓਪਰੇਸ਼ਨ”

ਜ਼ਿਲ੍ਹਾ ਪੁਲਿਸ ਵੱਲੋਂ ਜਲਵਾਯੂ ਟਾਵਰ ਸੋਸਾਇਟੀ, ਸੰਨੀ ਇੰਨਕਲੇਵ ਖਰੜ ਵਿਖੇ “ਕੋਰਡਨ ਐਂਡ ਸਰਚ ਓਪਰੇਸ਼ਨ”

 ਐਸ.ਏ.ਐਸ.ਨਗਰ, 15 ਦਸੰਬਰ, 2024: ਜ਼ਿਲ੍ਹਾ ਪੁਲਿਸ ਵੱਲੋਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਖਰੜ੍ਹ-1 ਦੇ ਇਲਾਕੇ ਵਿੱਚ ਐਤਵਾਰ ਨੂੰ ਜਲਵਾਯੂ ਟਾਵਰ ਸੋਸਾਇਟੀ, ਸੈਕਟਰ 125, ਸੰਨੀ ਇੰਨਕਲੇਵ ਖਰੜ ਵਿਖੇ “ਕੋਰਡਨ ਐਂਡ ਸਰਚ ਓਪਰੇਸ਼ਨ” (ਕਾਸੋ) ਚਲਾਇਆ ਗਿਆ, ਜਿਸ ਵਿੱਚ 03 ਐੱਸ ਪੀਜ਼ , 11 ਡੀ.ਐਸ.ਪੀਜ਼, 17 ਇੰਸਪੈਕਟਰ/ਐਸ.ਐਚ.ਓਜ਼ ਅਤੇ ਕਰੀਬ 100 ਪੁਲਿਸ ਮੁਲਾਜ਼ਮ ਸ਼ਾਮਲ ਹੋਏ। ਐੱਸ ਪੀ (ਜਾਂਚ) ਡਾ. ਜਯੋਤੀ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਜਲਵਾਯੂ ਟਾਵਰ ਸੋਸਾਇਟੀ ਦੇ ਸਾਰੇ ਗੇਟਾਂ ‘ਤੇ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਪੁੱਛਗਿੱਛ ਕੀਤੀ ਗਈ ਤੇ ਸੋਸਾਇਟੀ ਦੇ ਫਲੈਟਾਂ ਵਿੱਚ ਵੀ ਚੈਕਿੰਗ ਕੀਤੀ ਗਈ।ਇਸ ਤੋਂ ਇਲਾਵਾ ਸੋਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਨੂੰ ਵੀ ਚੈੱਕ ਕੀਤਾ ਗਿਆ।ਇਸ ਦੌਰਾਨ 16 ਸ਼ੱਕੀ ਵਿਅਕਤੀ “ਰਾਊਂਡਅੱਪ” ਕੀਤੇ ਗਏ, ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਵਿਖੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ 13 ਟਰੈਫਿਕ ਚਲਾਨ ਕੀਤੇ ਗਏ ਅਤੇ 03 ਵਹੀਕਲ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਇਸ ਓਪਰੇਸ਼ਨ ਦਾ ਮੁੱਖ ਉਦੇਸ਼ ਮਾੜੇ ਅਨਸਰਾਂ/ਸ਼ੱਕੀ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਭਾਵਨਾਵਾਂ ਨੂੰ ਯਕੀਨੀ ਬਣਾਏ ਰੱਖਣਾ ਹੈ।

Tags:

Advertisement

Latest News

ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ
ਅੰਮ੍ਰਿਤਸਰ, 28 ਦਸੰਬਰ 2024--- ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ ਸੁਰੱਖਿਆ ਮਾਪਦੰਡ, ਜਿਨਾਂ ਵਿੱਚ ਚਿੱਟੀ ਪੱਟੀ ਸਭ ਤੋਂ ਅਹਿਮ ਹੈ,...
ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ
15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ 'ਪੰਜਾਬ ਚੋਣ ਕੁਇੱਜ਼-2025' ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ
ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਕਰਵਾਏ ਜਾਣਗੇ ਚੋਣ ਕੁਇੱਜ਼ ਮੁਕਾਬਲੇ, ਰਜਿਸਟਰੇਸ਼ਨ ਦੀ ਆਖਰੀ ਮਿਤੀ 17 ਜਨਵਰੀ
ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ
ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ