ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਮੱਲੀਆਂ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ

ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਮੱਲੀਆਂ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ

ਅੰਮ੍ਰਿਤਸਰ 15 ਦਸੰਬਰ- 2024--

ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਮਲੀਆਂ ਵਿਖੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਨਵੇਂ ਸਟੇਡੀਅਮ ਦਾ ਉਦਘਾਟਨ ਅੱਜ ਕੀਤਾ।

               ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਜਿਸ ਲਈ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਨਗੇ ਅਤੇ ਸਾਡੇ ਪਿੰਡਾਂ ਵਿੱਚੋਂ ਵੱਡੇ ਖਿਡਾਰੀ ਤਿਆਰ ਹੋਣਗੇ।

ਸ ਹਰਭਜਨ ਸਿੰਘ ਨੇ ਕਿਹਾ ਕਿ ਕਬੱਡੀ ਸਾਡੇ ਪਿੰਡਾਂ ਦੇ ਸਭਿਆਚਾਰ ਨਾਲ ਜੁੜੀ ਹੋਈ ਖੇਡ ਹੈ ਅਤੇ ਇਹ ਸਟੇਡੀਅਮ ਸਾਡੇ ਇਲਾਕੇ ਦੇ ਬੱਚਿਆਂ ਨੂੰ ਮਾਂ ਖੇਡ ਵੱਲ ਪ੍ਰੇਰਤ ਵੀ ਕਰਨਗੇ। ਉਨਾਂ  ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਅਹਿਦ ਲਿਆ ਗਿਆ ਹੈਉਸ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਜ਼ਰੂਰੀ ਹੈ ਤੇ ਇਹ ਸਟੇਡੀਅਮ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦਾ ਇਕ ਉਪਰਾਲਾ ਹੈ। ਇਸ ਮੌਕੇ ਸ੍ਰੀ ਰਾਜ ਭਨੋਟ ਸਰਪੰਚ ਨਵਕਿਰਨ ਸਿੰਘਮੱਲ੍ਹੀ ਟਰਾਂਸਪੋਰਟਰਸਰਬਜੀਤ ਡਿੰਪੀਸਤਿੰਦਰ ਸਿੰਘਸਮੂਹ ਪਿੰਡ ਵਾਸੀ ਮੱਲੀਆਂ ਅਤੇ ਖਿਡਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Tags:

Advertisement

Latest News

ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ ਅਜਨਾਲਾ ਹਲਕੇ ਦੀਆਂ ਸਾਰੀਆਂ ਸੜਕਾਂ ਉੱਤੇ ਸੁਰੱਖਿਆ ਲਈ ਲਗਾਈ ਜਾਵੇਗੀ ਚਿੱਟੀ ਪੱਟੀ - ਧਾਲੀਵਾਲ
ਅੰਮ੍ਰਿਤਸਰ, 28 ਦਸੰਬਰ 2024--- ਰਾਹਗੀਰਾਂ ਦੀ ਸੁਰੱਖਿਆ ਲਈ ਸੜਕਾਂ ਉੱਤੇ ਸੁਰੱਖਿਆ ਮਾਪਦੰਡ, ਜਿਨਾਂ ਵਿੱਚ ਚਿੱਟੀ ਪੱਟੀ ਸਭ ਤੋਂ ਅਹਿਮ ਹੈ,...
ਪੰਜਾਬ ਸਰਕਾਰ ਨੇ ਖੇਤੀਬਾੜੀ ਸੈਕਟਰ ਦੀ ਖੁਸ਼ਹਾਲੀ ਲਈ ਲਿਆਂਦੀਆਂ ਨਵੀਆਂ ਪਹਿਲਕਦਮੀਆਂ
15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ 'ਪੰਜਾਬ ਚੋਣ ਕੁਇੱਜ਼-2025' ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ
ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਕਰਵਾਏ ਜਾਣਗੇ ਚੋਣ ਕੁਇੱਜ਼ ਮੁਕਾਬਲੇ, ਰਜਿਸਟਰੇਸ਼ਨ ਦੀ ਆਖਰੀ ਮਿਤੀ 17 ਜਨਵਰੀ
ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ
ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ