ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ “ਮੈਡੀਟੇਸ਼ਨ ਅਤੇ ਯੋਗਾ ਸਾਇੰਸਜ਼ ਡਿਪਲੋਮਾ ਦੀ ਹੋਈ ਸ਼ੁਰੂਆਤ
ਬਰਨਾਲਾ, 9 ਜਨਵਰੀ
ਸੀ.ਐੱਮ. ਦੀ ਯੋਗਸ਼ਾਲਾ ਜ਼ਿਲ੍ਹਾ ਕੋਆਰਡੀਨੇਟਰ ਮੈੱਡਮ ਰਸ਼ਪਿੰਦਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈੱਟੇਲਾਇਟ ਸਟੱਡੀ ਸੈਂਟਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ “ਮੈਡੀਟੇਸ਼ਨ ਅਤੇ ਯੋਗਾ ਸਾਇੰਸਜ਼ ਡਿਪਲੋਮਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਡਿਪਲੋਮਾ ਦੀ ਸ਼ੁਰੂਆਤ ਡਾਕਟਰ ਸੰਜੀਵ ਗੋਇਲ ਰਜਿਸਟਰਾਰ ਗੁਰੂ ਰਵੀਦਾਸ ਆਯੂਰਵੈਦ ਯੂਨੀਵਰਸਿਟੀ ਪੰਜਾਬ,ਅਸਿਸਟੈਂਟ ਪ੍ਰੋਫ਼ੈਸਰ ਗਗਨ ਧਾਕੜ, ਸੀ.ਐੱਮ. ਦੀ ਯੋਗਸ਼ਾਲਾ ਸਟੇਟ ਕੰਨਸਲਟੈੱਟ ਕਮਲੇਸ਼ ਮਿਸ਼ਰਾ, ਸੀ.ਐੱਮ.ਦੀ ਯੋਗਸ਼ਾਲਾ ਸਟੇਟ ਕੰਨਸਲਟੈੱਟ ਅਮਰੇਸ ਕੁਮਾਰ ਝਾਅ ਅਤੇ ਸੀ.ਐੱਮ ਯੋਗਸ਼ਾਲਾ ਟੀਮ ਦੁਆਰਾ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ 1 ਸਾਲ ਦਾ ਡਿਪਲੋਮਾ ਕੋਰਸ ਸ਼ੁਰੂ ਹੋਇਆ ਹੈ। ਜਿਸ ਵਿੱਚ ਪਹਿਲੇ ਸ਼ੈਸਨ ਲਈ 40 ਵਿਦਿਆਰਥੀਆਂ ਨੂੰ ਮੈਰਿਟ ਅਤੇ ਇੰਟਰਵਿਊ ਦੇ ਆਧਾਰ ਉੱਤੇ ਸਿਲੈੱਕਟ ਕੀਤਾ ਗਿਆ ਹੈ। ਇਹਨਾਂ ਸਿਲੈੱਕਟ ਹੋਏ ਵਿਦਿਆਰਥੀਆਂ ਨੂੰ ਕੋਰਸ ਦੇ ਦੌਰਾਨ ਇੰਨਟਰਨਸੈੱਪ ਵੀ ਮਿਲੇਗੀ। ਇਹ ਡਿਪਲੋਮਾ ਕੋਰਸ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ। ਵਿਦਿਆਰਥੀਆਂ ਨੂੰ ਯੋਗਾ ਪੜਾਈ ਦੇ ਨਾਲ ਨਾਲ ਯੋਗਾ ਪ੍ਰੈਕਟਿਸ ਵੀ ਕਰਵਾਈ ਜਾਵੇਗੀ। ਇਹ ਡਿਪਲੋਮਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਡਰੀਮ ਪ੍ਰੋਜੈੱਕਟ “ਸੀ.ਐੱਮ.ਦੀ ਯੋਗਸ਼ਾਲਾ” ਨੂੰ ਘਰ ਘਰ ਪਹੁੰਚਾਉਣ ਵਿੱਚ ਵੀ ਸਹਾਇਕ ਸਾਬਿਤ ਹੋ ਸਕੇਗਾ।
ਜ਼ਿਲ੍ਹਾ ਕੋਆਰਡੀਨੇਟਰ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਨੇ ਅਨੁਸ਼ਾਸ਼ਨ ਅਤੇ ਵਿਵਹਾਰ ਦੇ ਗੁਣਾਂ ਨੂੰ ਅਪਣਾ ਕੇ ਆਪਣਾ ਇਹ ਡਿਪਲੋਮਾ ਪੂਰਾ ਕਰਨਾ ਹੈ। ਵਿਦਿਆਰਥੀਆਂ ਨੂੰ ਡਿਪਲੋਮੇ ਦੇ ਭਵਿੱਖ ਵਿੱਚ ਹੋਣ ਵਾਲੇ ਫਾਇਦੇ ਦੱਸ ਕੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਯੋਗਾ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੋਣ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਅਖੀਰ ਵਿੱਚ ਸਹਿਯੋਗ ਲਈ ਕਾਲਜ ਮੈੱਨੇਜਮੈਂਟ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਇਲਾਵਾ ਐੱਸ.ਐੱਸ. ਡੀ ਕਾਲਜ ਵੱਲੋਂ ਜਨਰਲ ਸਕੱਤਰ ਸ਼ਿਵ ਸਿੰਗਲਾ ਅਤੇ ਕਾਲਜ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਜੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੋਗਾ ਡਿਪਲੋਮਾ ਅਤੇ ਇਸ ਦੇ ਭਵਿੱਖ ਵਿੱਚ ਹੋਣ ਵਾਲੇ ਫ਼ਾਇਦੇ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ।