ਮੁਹਾਲੀ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਕੈਮਰਿਆਂ ਰਾਹੀਂ ਕੱਟੇ ਜਾਣਗੇ ਚਲਾਨ,ਕੈਮਰੇ ਲਾਉਣ ਦਾ ਕੰਮ ਸ਼ੁਰੂ

Mohali,05 July,2024,(Azad Soch News):- ਮੁਹਾਲੀ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਚੌਕਾਂ ਚੌਰਾਹਿਆਂ ’ਤੇ ਉੱਚ ਤਕਨੀਕ ਵਾਲੇ ਸੀਸੀਟੀਵੀ ਕੈਮਰੇ (CCTV Cameras) ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ,ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ (MLA Kulwant Singh) ਅਤੇ ਪੰਜਾਬ ਦੇ ਵਿਸ਼ੇਸ਼ ਡੀਜੀਪੀ ਸ਼ਰਦ ਸੱਤਿਆ ਚੌਹਾਨ (DGP Sharad Satya Chauhan) ਵੱਲੋਂ ਨੀਂਹ ਪੱਥਰ ਰੱਖਿਆ ਗਿਆ,ਪਹਿਲਾਂ ਮੁਹਾਲੀ (Mohali) ਵਿੱਚ ਚਾਰ ਵਾਰ ਅਜਿਹੇ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ,ਪਰ ਇਹ ਟੈਂਡਰ ਪੰਜਵੀਂ ਕੋਸ਼ਿਸ਼ ਵਿੱਚ ਮਨਜ਼ੂਰ ਹੋ ਗਿਆ,ਮੁਹਾਲੀ ਵਿੱਚ ਇਹ ਕੈਮਰੇ ਲਾਉਣ ਲਈ 17.70 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਪ੍ਰਾਜੈਕਟ (Project) ਨੂੰ ਲੈਣ ਦੀ ਕੋਸ਼ਿਸ਼ ਕਰ ਰਹੀ ਕੰਪਨੀ ਨੇ 25.46 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਸੀ,ਪਰ ਇਸ ‘ਤੇ ਕੋਈ ਸਹਿਮਤੀ ਨਹੀਂ ਬਣ ਸਕੀ,ਇਸ ਕਾਰਨ ਇਸ ਨੂੰ ਰੱਦ ਕਰਨਾ ਪਿਆ।ਸ਼ਹਿਰ ਵਿੱਚ 18 ਰੋਡ ਜੰਕਸ਼ਨਾਂ ਤੇ 405 ਆਟੋਮੈਟਿਕ ਨੰਬਰ ਪਲੇਟ ਪਛਾਣ ਅਤੇ ਹਾਈਰੈਜ਼ੂਲੇਸ਼ਨ ਵਾਲੇ ਸੀਸੀਟੀਵੀ ਕੈਮਰੇ (CCTV Cameras) ਲਗਾਏ ਜਾਣਗੇ,ਇਨ੍ਹਾਂ ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ‘ਤੇ ਨਜ਼ਰ ਰੱਖੀ ਜਾਵੇਗੀ,ਇਸ ਨਾਲ ਲੁੱਟਾਂ ਖੋਹਾਂ/ਚੋਰੀ/ਹੁੱਲੜਬਾਜੀ ਅਤੇ ਔਰਤਾਂ ਨਾਲ ਬਦਤਮੀਜ਼ੀ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ‘ਚ ਮਦਦ ਮਿਲੇਗੀ,ਜਦੋਂ ਇਹ ਕੈਮਰੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਚੰਡੀਗੜ੍ਹ ਦੀ ਤਰਜ਼ ‘ਤੇ ਮੋਹਾਲੀ ‘ਚ ਵੀ ਟ੍ਰੈਫਿਕ ਨਿਯਮਾਂ (Traffic Rules) ਦੀ ਉਲੰਘਣਾ ਕਰਨ ‘ਤੇ ਆਨਲਾਈਨ ਚਲਾਨ (Invoice Online) ਕੱਟ ਕੇ ਸਿੱਧੇ ਘਰ ਭੇਜ ਦਿੱਤਾ ਜਾਵੇਗਾ।
ਇਨ੍ਹਾਂ ਕੈਮਰੇ ਲਗਾਉਣ ਦਾ ਇਹ ਪ੍ਰਾਜੈਕਟ 5 ਮਹੀਨੇ ਪਹਿਲਾਂ ਮਨਜ਼ੂਰ ਹੋਇਆ ਸੀ,ਪਰ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ,ਹੁਣ ਮੁਹਾਲੀ ਨਗਰ ਨਿਗਮ ਅਤੇ ਗਰੇਟਰ ਮੁਹਾਲੀ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ’ਤੇ ਕੰਮ ਸ਼ੁਰੂ ਹੋ ਗਿਆ ਹੈ,ਇਹ ਪ੍ਰੋਜੈਕਟ ਫਰਵਰੀ ਮਹੀਨੇ ਵਿੱਚ ਅਲਾਟ ਕੀਤਾ ਗਿਆ ਸੀ,ਮੁਹਾਲੀ ਵਿੱਚ ਕੈਮਰੇ ਲਾਉਣ ਦਾ ਕੰਮ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ (Private Company) ਕਰ ਰਹੀ ਹੈ,ਸ਼ਹਿਰ ਵਿੱਚ 400 ਦੇ ਕਰੀਬ ਹਾਈ ਰੈਜ਼ੋਲਿਊਸ਼ਨ ਕੈਮਰੇ (High Resolution Cameras) ਲਗਾਏ ਜਾ ਰਹੇ ਹਨ।
Related Posts
Latest News
.jpeg)