ਸਹੀ ਯਤਨਾਂ ਨਾਲ ਹਰ ਦਿਵਿਆਂਗ ਵਿਅਕਤੀ ਕਾਮਯਾਬੀ ਹਾਸਿਲ ਕਰ ਸਕਦਾ ਹੈ-ਡਿਪਟੀ ਕਮਿਸ਼ਨਰ

ਸਹੀ ਯਤਨਾਂ ਨਾਲ ਹਰ ਦਿਵਿਆਂਗ ਵਿਅਕਤੀ ਕਾਮਯਾਬੀ ਹਾਸਿਲ ਕਰ ਸਕਦਾ ਹੈ-ਡਿਪਟੀ ਕਮਿਸ਼ਨਰ

ਮਾਨਸਾ, 29 ਜਨਵਰੀ :
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਜ਼ਿਲ੍ਹਾ ਮਾਨਸਾ ਵੱਲੋਂ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਸ਼ਿਰਕਤ ਕੀਤੀ ਗਈ।
  ਰਾਜ ਪੱਧਰੀ ਖੇਡਾਂ ਵਿੱਚ ਉਪਲੱਬਧੀਆਂ ਹਾਸਿਲ ਕਰਨ ਵਾਲੇ ਦਿਵਿਆਂਗ ਵਿਦਿਆਰਥੀਆਂ ਡਿਪਟੀ ਕਮਿਸ਼ਨਰ ਸ.ਕੁਲਵੰਤ ਸਿੰਘ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਵਿਅਕਤੀ  ਵਿੱਚ ਕੋਈ ਨਾ ਕੋਈ ਅਸਮਰੱਥਾ ਹੁੰਦੀ ਹੈ, ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਦਿਵਿਆਂਗਤਾ ਹਰ ਕਿਸੇ ਵਿਅਕਤੀ ਦਾ ਹਿੱਸਾ ਹੈ। ਪਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਉਸ ਅਸਮਰੱਥਾ ਨੂੰ ਆਪਣੀ ਕਮੀ ਜਾਂ ਹਾਰ ਸਮਝਕੇ ਅੱਗੇ ਵਧਣ ਬਾਰੇ ਸੋਚਣਾ ਬੰਦ ਕਰ ਦਈਏ।
ਉਨ੍ਹਾਂ ਕਿਹਾ ਕਿ ਸਹੀ ਮੌਕੇ ਅਤੇ ਸਹੀ ਯਤਨਾਂ ਨਾਲ ਹਰ ਦਿਵਿਆਂਗ ਵਿਅਕਤੀ ਕਾਮਯਾਬੀ ਹਾਸਿਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇੱਕ ਨੂੰ ਦਿਵਿਆਂਗਜਨਾਂ ਦੀ ਭਲਾਈ ਲਈ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਹਨਤ ਕਰਕੇ ਦਿਵਿਆਂਗ ਵਿਦਿਆਰਥੀ ਬਹੁਤ ਵੱਡੀ ਉਪਲੱਬਧੀ ਹਾਸਿਲ ਕਰ ਸਕਦੇ ਹਨ। ਮਾਨਸਾ ਜ਼ਿਲ੍ਹੇ ਦੀਆਂ ਸੰਸਥਾਵਾਂ  ਨੇ ਸਟੇਟ ਪੱਧਰ ’ਤੇ ਕਈ ਰਾਜ ਅਵਾਰਡ ਹਾਸਿਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਿਆਂਗਜਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਭਰਪੂਰ ਉਪਰਾਲੇ ਕੀਤੇ ਹਨ। ਡਿਪਟੀ ਕਮਿਸ਼ਨਰ ਜੀ ਨੇ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ‘ਤੇ ਅਧਿਆਪਕਾਂ ਦੇ ਠੋਸ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮਾਨਸਾ ਡਾ. ਲਵਲੀਨ ਬੜਿੰਗ  ਨੇ ਦਿਵਿਆਂਗ ਵਿਦਿਆਰਥੀਆਂ ਨੂੰ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਦਿਵਿਆਂਗ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਰੁਪਿੰਦਰ ਕੌਰ ਅਤੇ ਹੋਰ ਰਿਸੋਰਸ ਅਧਿਆਪਕ ਵੀ ਹਾਜਰ ਸਨ। ਸਟੇਟ ਅਵਾਰਡੀ ਸ਼੍ਰੀ ਰਾਜਿੰਦਰ ਵਰਮਾ ਪ੍ਰਧਾਨ ਜ਼ਿਲ੍ਹਾ ਰੂਰਲ ਯੂਥ ਕਲੱਬਜ ਐਸੋਸ਼ੀਏਸਨ ਮਾਨਸਾ ਨੂੰ ਦਿਵਿਆਂਗਜਨਾਂ ਦੀ ਭਲਾਈ ਲਈ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਮੋਹਿਤ ਗਰਗ, ਸ਼੍ਰੀਮਤੀ ਪੂਨਮ ਅਤੇ ਸ਼੍ਰੀਮਤੀ ਰੇਨੂੰ ਬਾਲਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।

Tags:

Advertisement

Latest News

ਸਰਹੰਦ ਫੀਡਰ 28 ਦਿਨ ਬੰਦ ਰਹੇਗਾ ਸਰਹੰਦ ਫੀਡਰ 28 ਦਿਨ ਬੰਦ ਰਹੇਗਾ
ਚੰਡੀਗੜ੍ਹ, 30  ਜਨਵਰੀ: ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873...
ਸੜ੍ਹਕਾਂ ਕਿਨਾਰੇ ਕੂੜਾ ਸੁੱਟਣ ਵਾਲਿਆਂ ਤੇ ਕੂੜਾ ਮੈਨੇਜਮੈਂਟ ਨਿਯਮ ਅਧੀਨ ਹੋਵੇਗੀ ਕਾਰਵਾਈ-ਕਾਰਜ ਸਾਧਕ ਅਫਸਰ
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜਲਾਲਾਬਾਦ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਕੈਰੀਅਰ ਕਾਨਫਰੰਸ ਪ੍ਰੋਗਰਾਮ ਦਾ ਆਯੋਜਨ
ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਗਈ ਸ਼ਰਧਾਂਜਲੀ
ਡੀ.ਬੀ.ਈ.ਈ. ਵੱਲੋਂ ਐਨ.ਡੀ.ਏ. ਤੇ ਸੀ.ਡੀ.ਐਸ. ਪ੍ਰੀਖਿਆ ਬਾਰੇ ਜਾਗਰੂਕਤਾ ਸੈਮੀਨਾਰ
ਜਮੀਨੀ ਪੱਧਰ ਤੇ ਨਵਾਚਾਰ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲ, 20 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਵਧੀਕ ਡਿਪਟੀ ਕਮਿਸ਼ਨਰ
ਪ੍ਰੈਜ਼ੀਡੈਂਸੀ ਹੋਟਲ ਤੋਂ ਰੌਸ਼ਨ ਗਰਾਊਂਡ ਤੱਕ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ-ਮੇਅਰ