ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ

ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨਾਲ ਟ੍ਰੈਫਿਕ  ਸੈਮੀਨਾਰ ਕੀਤਾ

ਅੰਮ੍ਰਿਤਸਰ 29 ਜਨਵਰੀ 2025--

ਸ਼੍ਰੀ ਏ.ਐੱਸ.ਰਾਏ ਏ.ਡੀ.ਜੀ.ਪੀ. ਟ੍ਰੈਫਿਕ,ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025, 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਏ ਸੀ ਪੀ ਈਸਟ ਅੰਮ੍ਰਿਤਸਰ ਸ਼੍ਰੀ ਵਿਨੀਤ ਅਹਲਾਵਤ ਆਈ ਪੀ ਐਸ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨਾਲ ਟ੍ਰੈਫਿਕ  ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਏ ਸੀ ਪੀ ਈਸਟ ਵਲੋ ਬਚਿਆ ਅਤੇ ਉਹਨਾਂ ਦੇ ਮਾਪਿਆ ਅਤੇ ਵੈਨ ਡਰਾਇਵਰਾ ਨੂੰ ਟ੍ਰੈਫਿਕ ਨਿਯਮਾਂ ਅਤੇ ਮੋਰਲ ਵੈਲਯੂ ਬਾਰੇ ਜਾਗਰੂਕ ਕੀਤਾ। ਬਚਿਆ ਦੇ ਮਾਤਾ ਪਿਤਾ ਨੂੰ ਆਪਣੇ ਬੱਚਿਆ ਦੀ ਟੂ ਵੀਲਰ ਡ੍ਰਾਈਵਿੰਗ ਸੰਬੰਧੀ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ। ਐਸ ਆਈ ਦਲਜੀਤ ਸਿੰਘ ਵਲੋ ਬੱਚਿਆ ਉਹਨਾਂ ਨੂੰ ਰੋਡ ਸਾਇਨ ਬਾਰੇ ਦੱਸਿਆ ਗਿਆਹੈਲਮੇਟਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ। ਬੱਚਿਆ ਨੂੰ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਤੋ ਇਲਾਵਾ ਸਰਕਾਰੀ ਹਾਈ ਸਕੂਲ ਦਬੁਰਜੀ ਲੁਬਾਣਾ ਵਿਖੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਬੱਚਿਆ ਅਤੇ ਉਹਨਾਂ ਦੇ ਮਾਪਿਆ ਨੂੰ ਹੈਲਮੇਟ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਹੈਲਮੇਟ ਵੰਡੇ ਗਏ ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਇਹ ਸੈਮੀਨਾਰ ਕਰਨ ਦਾ ਮੁੱਖ ਉਦੇਸ਼ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਮਨੁੱਖੀ ਜਾਨਾਂ ਨੂੰ ਬਚਾਉਣਾ ਹੈ। ਇਸ ਮੌਕੇ ਸ਼੍ਰੀ ਮਤੀ ਕੰਚਨ ਮਲਹੋਤਰਾਦਲਜੀਤ ਸਿੰਘ ਕੋਹਲੀ ਐਨ ਜੀ ਓ ਹਰਿਆਵਲ ਪੰਜਾਬ ਮੌਕੇ ਤੇ ਹਾਜ਼ਰ ਸਨ।

Tags:

Advertisement

Latest News

ਸਰਹੰਦ ਫੀਡਰ 28 ਦਿਨ ਬੰਦ ਰਹੇਗਾ ਸਰਹੰਦ ਫੀਡਰ 28 ਦਿਨ ਬੰਦ ਰਹੇਗਾ
ਚੰਡੀਗੜ੍ਹ, 30  ਜਨਵਰੀ: ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873...
ਸੜ੍ਹਕਾਂ ਕਿਨਾਰੇ ਕੂੜਾ ਸੁੱਟਣ ਵਾਲਿਆਂ ਤੇ ਕੂੜਾ ਮੈਨੇਜਮੈਂਟ ਨਿਯਮ ਅਧੀਨ ਹੋਵੇਗੀ ਕਾਰਵਾਈ-ਕਾਰਜ ਸਾਧਕ ਅਫਸਰ
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜਲਾਲਾਬਾਦ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਕੈਰੀਅਰ ਕਾਨਫਰੰਸ ਪ੍ਰੋਗਰਾਮ ਦਾ ਆਯੋਜਨ
ਦੇਸ਼ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਗਈ ਸ਼ਰਧਾਂਜਲੀ
ਡੀ.ਬੀ.ਈ.ਈ. ਵੱਲੋਂ ਐਨ.ਡੀ.ਏ. ਤੇ ਸੀ.ਡੀ.ਐਸ. ਪ੍ਰੀਖਿਆ ਬਾਰੇ ਜਾਗਰੂਕਤਾ ਸੈਮੀਨਾਰ
ਜਮੀਨੀ ਪੱਧਰ ਤੇ ਨਵਾਚਾਰ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲ, 20 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਵਧੀਕ ਡਿਪਟੀ ਕਮਿਸ਼ਨਰ
ਪ੍ਰੈਜ਼ੀਡੈਂਸੀ ਹੋਟਲ ਤੋਂ ਰੌਸ਼ਨ ਗਰਾਊਂਡ ਤੱਕ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ-ਮੇਅਰ