ਭਰਤਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਟੀਕਾਕਰਣ ਅਤੇ ਜਾਗਰੂਕਤਾ ਕੈਂਪ ਦਾ ਸਫਲ ਆਯੋਜਨ
ਭਰਤਗੜ 16 ਜਨਵਰੀ ()
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਵਿੱਚ ਭਰਤਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਟੀਕਾਕਰਣ ਦੇ ਨਾਲ-ਨਾਲ ਪਰਿਵਾਰ ਨਿਯੋਜਨ, ਐਚ.ਆਈ.ਵੀ/ਏਡਸ ਕੰਟਰੋਲ ਪ੍ਰੋਗਰਾਮ, ਰਾਸ਼ਟਰੀ ਡਾਇਰੀਆ ਕੰਟਰੋਲ ਪ੍ਰੋਗਰਾਮ ਅਤੇ ਜਨਨੀ ਸੁਰੱਖਿਆ ਯੋਜਨਾ ਬਾਰੇ ਵੀ ਜਾਗਰੂਕਤਾ ਮੁਹਿੰਮ ਚਲਾਈ ਗਈ। ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਇਹ ਪ੍ਰੋਗਰਾਮ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਕਿਵੇਂ ਸੁਧਾਰ ਲਿਆ ਸਕਦੇ ਹਨ।
ਹੈਲਥ ਸੁਪਰਵਾਈਜ਼ਰ ਗੁਰਜੀਤ ਕੌਰ, ਹੈਲਥ ਵਰਕਰ ਅਮਨਦੀਪ ਕੌਰ ਅਤੇ ਹੈਲਥ ਵਰਕਰ ਨਵੀਨ ਕੁਮਾਰ ਵੱਲੋਂ ਇਸ ਕੈਂਪ ਦਾ ਸਾਰਾ ਕੰਮ ਸੰਭਾਲਿਆ ਗਿਆ। ਗੁਰਜੀਤ ਕੌਰ, ਹੈਲਥ ਸੁਪਰਵਾਈਜ਼ਰ ਨੇ ਕਿਹਾ, "ਇਸ ਕੈਂਪ ਦਾ ਉਦੇਸ਼ ਲੋਕਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਪੱਕੀ ਕਰਨਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਜਨਨੀ ਸੁਰੱਖਿਆ ਯੋਜਨਾ, ਐਚ.ਆਈ.ਵੀ/ਏਡਸ ਨਿਯੰਤਰਣ ਅਤੇ ਪਰਿਵਾਰ ਨਿਯੋਜਨ ਵਰਗੀਆਂ ਸਕੀਮਾਂ ਬਾਰੇ ਜਾਗਰੂਕਤਾ ਲੋਕਾਂ ਵਿਚਕਾਰ ਅਜੇ ਵੀ ਘਾਟ ਹੈ। ਅਸੀਂ ਇਸ ਕੈਂਪ ਰਾਹੀਂ ਲੋਕਾਂ ਨੂੰ ਇਨ੍ਹਾਂ ਮੁਹਿੰਮਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਡਾ.ਅਨੰਦ ਘਈ ਨੇ ਕਿਹਾ ਕਿ ਇਹ ਸਹਿਯੋਗ ਅਤੇ ਟੀਮ ਵਰਕ ਦੇ ਕਾਰਨ ਹੀ ਕੈਂਪ ਸਫਲ ਹੋਇਆ।