ਬੱਲਮਗੜ੍ਹ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਟ੍ਰੇਨਿੰਗ ਦਾ ਕੀਤਾ ਗਿਆ ਆਯੋਜਨ

ਬੱਲਮਗੜ੍ਹ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਟ੍ਰੇਨਿੰਗ ਦਾ ਕੀਤਾ ਗਿਆ ਆਯੋਜਨ

ਸ੍ਰੀ ਮੁਕਤਸਰ ਸਾਹਿਬ, 03 ਸਤੰਬਰ:

ਜ਼ਿਲ੍ਹੇ ਦੇ ਪਿੰਡ ਬੱਲ੍ਹਮਗੜ ਵਿਖੇ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਗੁਰਨਾਮ ਸਿੰਘ ਪੰਡੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਆਤਮਾ ਸਕੀਮ ਅਧੀਨ ਜਲਵਾਯੂ ਅਨੁਕੂਲ ਖੇਤੀ, ਕੁਦਰਤੀ ਖੇਤੀ, ਖਾਦਾਂ ਦੀ ਸੁਚੱਜੀ ਵਰਤੋਂ ਅਤੇ ਬਾਸਮਤੀ ਤੇ ਪਾਬੰਦੀਸ਼ੁਦਾ ਜ਼ਹਿਰਾਂ ਸਬੰਧੀ ਕਿਸਾਨ ਟ੍ਰੇਨਿੰਗ ਲਗਾਈ ਗਈ।

ਇਸ ਦੌਰਾਨ ਡਾ. ਹਰਮਨਦੀਪ ਸਿੰਘ, ਏ.ਡੀ.ਓ, ਬਧਾਈ ਵੱਲੋਂ ਨਰਮੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਹਰਮਨਜੀਤ ਸਿੰਘ ਏ.ਡੀ.ਓ (ਪੀ.ਪੀ) ਵੱਲੋਂ ਬਾਸਮਤੀ ਤੇ ਪਾਬੰਦੀਸ਼ੁਦਾ ਜ਼ਹਿਰਾਂ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ ਅਤੇ ਡਾ. ਸ਼ਵਿੰਦਰ ਸਿੰਘ ਏ.ਡੀ.ਓ (ਜ.ਕ) ਨੇ ਸੁਆਇਲ ਹੈਲਥ ਕਾਰਡ ਆਧਾਰਿਤ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਅਤੇ ਸ਼੍ਰੀਮਤੀ ਨਵਦੀਪ ਕੌਰ ਏ.ਐਸ.ਆਈ ਨੇ ਕਿਸਾਨਾਂ ਨੂੰ ਪੀ.ਐਮ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ, ਸ਼੍ਰੀ ਦੀਪਇੰਦਰ ਸਿੰਘ ਸੇਵਾਦਾਰ ਅਤੇ ਪਿੰਡ ਦੇ ਹੋਰ ਮੋਹਤਬਾਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਸਨ। ਟ੍ਰੇਨਿੰਗ ਦੇ ਅੰਤ ਵਿਚ ਕਿਸਾਨਾਂ ਨੂੰ ਟ੍ਰੀ ਪਲਾਂਟੇਸ਼ਨ ਡਰਾਈਵ ਦੇ ਤਹਿਤ 200 ਬੂਟੇ ਵੰਡੇ ਗਏ।

Tags:

Advertisement

Latest News

Realme P3 Pro ਸਮਾਰਟਫੋਨ ਅਗਲੇ ਮਹੀਨੇ 12GB ਰੈਮ, 256GB ਸਟੋਰੇਜ ਨਾਲ ਲਾਂਚ ਹੋਵੇਗਾ! Realme P3 Pro ਸਮਾਰਟਫੋਨ ਅਗਲੇ ਮਹੀਨੇ 12GB ਰੈਮ, 256GB ਸਟੋਰੇਜ ਨਾਲ ਲਾਂਚ ਹੋਵੇਗਾ!
New Delhi, 15, JAN,2025,(Azad Soch News):- Realme ਆਪਣੀ ਪੀ-ਸੀਰੀਜ਼ ਲਾਈਨਅੱਪ (P-Series Lineup) ਵਿੱਚ ਕੁਝ ਨਵੇਂ ਮਾਡਲ ਸ਼ਾਮਲ ਕਰ ਸਕਦੀ ਹੈ,ਹਾਲ...
ਮੁੱਖ ਮੰਤਰੀ ਭਗਵੰਤ ਮਾਨ ਤਿੰਨ ਦਿਨਾਂ ਲਈ ਦਿੱਲੀ ਦੌਰੇ 'ਤੇ 
ਕੈਬਨਿਟ ਮੰਤਰੀ ਹਰਜੋਤ ਬੈਂਸ ਹੁਸ਼ਿਆਰਪੁਰ 'ਚ ਲਹਿਰਾਉਣਗੇ ਤਿਰੰਗਾ
ਦਿੱਲੀ-ਐਨਸੀਆਰ ਧੁੰਦ ਦੀ ਲਪੇਟ 'ਚ,ਕਈ ਖੇਤਰਾਂ ਵਿੱਚ ਵਿਜ਼ੀਬਿਲਟੀ ਬਹੁਤ ਘੱਟ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ 12 ਤੋਂ ਵੱਧ ਮਾਮਲਿਆਂ ’ਚ ਅੰਤਰਿਮ ਜ਼ਮਾਨਤ ਦੇ ਦਿਤੀ
ਪ੍ਰਯਾਗਰਾਜ ਮਹਾਕੁੰਭ 2025 ਵਿੱਚ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ 'ਤੇ ਅੰਮ੍ਰਿਤ ਇਸ਼ਨਾਨ ਲਈ 3.50 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ 'ਚ ਲਗਾਈ ਡੁਬਕੀ
ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰੇ ਜੈਤੂਨ ਦਾ ਤੇਲ