ਰੇਸ਼ਮ ਉਦਪਾਦਕਾਂ ਅਤੇ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ ਹੈ ਮੁੱਖ ਮੰਤਵ : ਮੋਹਿੰਦਰ ਭਗਤ
By Azad Soch
On
ਚੰਡੀਗੜ, 2 ਦਸੰਬਰ
ਪੰਜਾਬ 'ਚ ਰੇਸ਼ਮ ਦੇ ਕਿੱਤੇ ਨਾਲ ਸਬੰਧਤ ਰੇਸ਼ਮ ਕੀਟ ਪਾਲਕਾਂ ਅਤੇ ਰੇਸ਼ਮ ਦੇ ਕਾਰੀਗਰਾਂ, ਸੈਲਫ ਹੈਲਪ ਗਰੁੱਪਾਂ ਅਤੇ ਵਿਸ਼ੇਸ ਤੌਰ ਤੇ ਔਰਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਸਿਲਕ ਐਕਸਪੋ-2024 ਦਾ ਆਯੋਜ਼ਨ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਲਕ ਐਕਸਪੋ 4 ਦਸੰਬਰ ਤੋਂ 9 ਦਸੰਬਰ-2024 ਤੱਕ ਕਿਸਾਨ ਭਵਨ ਸੈਕਟਰ-35, ਚੰਡੀਗੜ੍ਹ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਐਕਸਪੋ ਸਿਲਕ ਮਾਰਕ ਆਰਗੇਨਾਈਜੇਸ਼ਨ ਆਫ ਇੰਡੀਆ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਆਪਸੀ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਇਸ ਸਮਾਰੋਹ ਵਿੱਚ ਭਾਰਤ ਦੇ ਸਮੂਹ ਰਾਜਾਂ ਦੇ ਕਾਰੀਗਰ, ਵਪਾਰੀ, ਰੇਸ਼ਮ ਬੋਰਡ ਦੇ ਰਜਿਸਟਰਡ ਅਦਾਰੇ, ਸੁਸ਼ਾਇਟੀਜ਼ ਵੱਲੋਂ ਸਿਲਕ ਨਾਲ ਸਬੰਧਤ ਵੱਖ-ਵੱਖ ਕਿਸਮਾਂ ਦੇ ਸਟਾਲ ਲਗਾਏ ਜਾਣਗੇ।
Tags:
Related Posts
Latest News
ਪੰਜਾਬ ਪੁਲਿਸ ਦੀ ਮੁਸ਼ਤੈਦੀ ਨਾਲ ਸੁਖਬੀਰ ਬਾਦਲ ਤੇ ਹਮਲੇ ਦੀ ਸਾਜ਼ਿਸ਼ ਹੋਈ ਨਾਕਾਮ
04 Dec 2024 13:16:37
ਚੰਡੀਗੜ੍ਹ, 4 ਦਸੰਬਰ: ਪੰਜਾਬ ਪੁਲਿਸ ਦੀ ਮੁਸ਼ਤੈਦੀ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸੂਬੇ ਦੇ ਸਾਬਕਾ ਉਪ...