ਸਰਕਾਰੀ ਉਦਯੋਗੀ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ
ਫਾਜ਼ਿਲਕਾ 02 ਦਿਸੰਬਰ
ਸਰਕਾਰੀ ਆਈਟੀਆਈ ਫਾਜ਼ਲਕਾ ਦੇ ਪ੍ਰਿੰਸੀਪਲ ਸ੍ਰੀ ਅੰਗਰੇਜ ਸਿੰਘ ਦੇ ਆਦੇਸ਼ਾ ਅਨੁਸਾਰ ਐਨ ਐੱਸ ਐੱਸ ਰੈੱਡ ਰਿਬਨ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਅਤੇ ਐਨਸੀਸੀ 13 ਪੰਜਾਬ ਬਟਾਲੀਅਨਬ ਐਨਸੀਸੀ ਫਿਰੋਜ਼ਪੁਰ ਕੇਅਰ ਟੇਕਰ ਸ਼੍ਰੀ ਜਸਵਿੰਦਰ ਸਿੰਘ ਵੱਲੋ ਵਿਸ਼ਵ ਏਡਜ਼ ਦਿਵਸ ਅਤੇ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਮਨਾਇਆ ਗਿਆ।
ਇਸ ਮੌਕੇ ਟਰੇਨਿੰਗ ਅਫਸਰ ਸ਼੍ਰੀ ਧੰਨਵਤ ਸਿੰਘ ਵੱਲੋਂ ਦੱਸਿਆ ਕਿ ਸਾਲ 1959 60 ਦੇ ਵਿੱਚ ਏਡਜ ਦੇ ਪਹਿਲਾਂ ਮਰੀਜ਼ ਮਿਲਿਆ ਸੀ 1960 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਐਚਆਈਵੀ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਐਚਆਈਵੀ ਹਿਊਮਨ ਅਮੀਨੋ ਡੈਫੀਸ਼ੈਸ਼ੀ ਵਾਇਰਸ ਇੱਕ ਅਜਿਹਾ ਵਾਇਰਸ ਜਿਸ ਨਾਲ ਜਦੋਂ ਕੋਈ ਵਿਅਕਤੀ ਕਰਮਤ ਹੁੰਦਾ ਹੈ ਤਾਂ ਸਮਾਂ ਬੀਤਣ ਨਾਲ ਇਹ ਏਡਜ ਐਕਵਾਇਡ ਅਮਨ ਡੈਫੀਸ਼ੀਐਂਸੀ ਸਿੰਡਰਮ ਦਾ ਰੂਪ ਲੈਂਦਾ ਹੈ। ਜਿਸ ਕਾਰਨ ਇੱਕ ਸੰਕਰਮਿਤ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਜਾਂਦੀ ਹੈ ਅਤੇ ਉਹ ਵਿਅਕਤੀ ਸਰੀਰਕ ਤੌਰ ਤੇ ਕਮਜ਼ੋਰ ਹੁੰਦਾ ਰਹਿੰਦਾ ਹੈ ਅਤੇ ਅੰਤ ਉਸ ਦੀ ਮੌਤ ਹੋ ਜਾਂਦੀ ਹੈ ਇਸ ਤਰਹਾਂ ਨਾਲ ਏਡਸ ਇੱਕ ਬਿਮਾਰੀ ਹੈ ਜੋ ਕਿ ਇੱਕ ਸਿਹਤਮੰਦ ਵਿਅਕਤੀ ਦੀ ਮੌਤ ਦਾ ਕਾਰਨ ਬਣਦੀ ਹੈ।
ਇਸ ਤੋਂ ਬਚਾਅ ਲਈ ਸੰਸਾਰ ਭਰ ਵਿੱਚ ਕੋਸ਼ਿਸ਼ਾਂ ਚਲਦੀਆਂ ਆ ਰਹੀਆਂ ਹਨ ਸੰਸਾਰ ਭਰ ਵਿੱਚ 1 ਦਸੰਬਰ ਨੂੰ ਵਰਡ ਏਡਜ ਦਿਵਸ ਵਿੱਚ ਮਨਾਇਆ ਜਾਂਦਾ ਹੈ। ਤਾਂ ਜੋ ਪੂਰੇ ਸੰਸਾਰ ਵਿੱਚ ਲੋਕਾਂ ਨੂੰ ਏਡਸ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਸਰਕਾਰ ਦੇ ਸਿਹਤ ਵਿਭਾਗ ਪੂਰੇ ਦੇਸ਼ ਦੇ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਸਿਖਿਆਰਥੀਆਂ ਨੂੰ ਏਡਜ ਪ੍ਰਤੀ ਜਾਗਰੂਕ ਕਰਨ ਲਈ ਲਾਲ ਰਿਬਨ ਲਹਿਰ ਦੀ ਸ਼ੁਰੂਆਤ ਪੂਰੇ ਦੇਸ਼ ਵਿੱਚ ਕੀਤੀ ਗਈ ਸੀ। ਲਾਲ ਰਿਬਨ ਲਹਿਰ ਦੀ ਸਰਗਰਮੀਆਂ ਨੂੰ ਵਧਾਉਂਦੇ ਹੋਏ ਸਰਕਾਰੀ ਉਦਯੋਗੀ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਮਿਤੀ 2 ਦਸੰਬਰ 2024 ਨੂੰ ਵਰਡ ਏਜ ਨੂੰ ਮਨਾਉਂਦੇ ਹੋਏ ਭਾਸ਼ਣ ਮੁਕਾਬਲੇ ਪੋਸਟਰ ਮੇਕਿੰਗ ਮੁਕਾਬਲੇ ਅਤੇ ਸੰਸਥਾ ਦੇ ਆਸ ਪਾਸ ਦੇ ਖੇਤਰ ਵਿੱਚ ਇੱਕ ਏਡਜ ਜਾਗਰੂਕ ਰੈਲੀ ਕੱਢੀ ਗਈ।
ਸੰਸਥਾ ਦੇ ਪ੍ਰਿੰਸੀਪਲ ਸਰਦਾਰ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ ਏਡਜ਼ ਜਾਗਰੂਕ ਰੈਲੀ ਸ਼ਹਿਰ ਨਿਵਾਸੀਆਂ ਦੀ ਖਿੱਚ ਦਾ ਕਾਰਨ ਬਣੀ ਸੰਸਥਾ ਵਿਖੇ ਰੈਡ ਰਿਬਨ ਕਲੱਬ ਦੀਆਂ ਗਤੀਵਿਧੀਆਂ ਦੇ ਇੰਚਾਰਜ ਸਰਦਾਰ ਗੁਰਜੰਟ ਸਿੰਘ ਨੇ ਏਡਸ ਦਿਵਸ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਨੂੰ ਅਮਲੀ ਰੂਪ ਦਿੱਤਾ।ਇਸ ਵਿੱਚ ਲਗਭਗ 48 ਕੈਡਟਸ ਨੇ ਹਿੱਸਾ ਲਿਆ । ਇਸ ਵਿੱਚ ਕੈਂਪਸ ਦੇ ਸਾਹਮਣੇ ਵਾਲੇ ਮੈਦਾਨ ਦੇ ਪਾਣੀ ਸਪਲਾਈ ਦੇ ਖਾਲਾ/ ਨਾਲੀਆਂ ਦੀ ਸਫਾਈ ਕੀਤੀ ਗਈ । ਸੰਸਥਾ ਦੇ ਐਨਸੀਸੀ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਸਾਲ 1984 ਦਸੰਬਰ ਮਹੀਨੇ ਦੋ ਤਿੰਨ ਦੀ ਰਾਤ ਨੂੰ ਹੋਏ ਭੋਪਾਲ ਗੈਸ ਕਾਂਡ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਸਭ ਨੂੰ ਪ੍ਰੇਰਣਾ ਦਿੱਤੀ ਗਈ ਉਦਯੋਗਿਕ ਸੇਫਟੀ ਦੀ ਮਹੱਤਤਾ ਕੀ ਹੈ। ਸਮੂਹ ਕੈਡੀਟਸ ਨੂੰ ਭਵਿੱਖ ਵਿੱਚ ਇਹਨਾਂ ਨੁਕਤਿਆਂ ਨੂੰ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਐਨਸੀਸੀ ਦੀ ਸੇਵਾ ਲਈ ਨਿਯੁਕਤ ਕਲਰਕ ਸ਼੍ਰੀਮਤੀ ਪਲਵੀ ਗੁਪਤਾ ਵੱਲੋਂ ਬਟਾਲੀਅਨ ਨੂੰ ਫੀਡਬੈਕ ਦੇ ਕੇ ਸਾਂਝਾ ਕੀਤਾ ਗਿਆ। ਏਡਸ ਪ੍ਰਤੀ ਜਾਗਰੂਕਤਾ ਸਬੰਧੀ ਸਿਖਿਆਰਥੀਆਂ ਅਤੇ ਸੰਸਥਾ ਦੇ ਸਮੂਹ ਸਟਾਫ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ।