ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਬਾਂ ਦਾ ਸਿਖਲਾਈ ਕੋਰਸ ਆਯੋਜਿਤ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਖੁੰਬਾਂ ਦਾ ਸਿਖਲਾਈ ਕੋਰਸ ਆਯੋਜਿਤ

ਬਠਿੰਡਾ, 24 ਸਤੰਬਰ : ਸਥਾਨਕ ਪੀ.ਏ.ਯੂਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ 16 ਸਤੰਬਰ ਤੋਂ 23 ਸਤੰਬਰ ਤੱਕ ਖੁੰਬਾਂ ਦਾ ਸਿਖਲਾਈ ਕੋਰਸ ਲਗਾਇਆ ਗਿਆ। ਇਹ ਜਾਣਕਾਰੀ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ

ਸਿੱਧੂ ਨੇ ਸਾਂਝੀ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਦੌਰਾਨ 50 ਸਿਖਿਆਰਥੀਆਂ ਨੇ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਕਿਸਾਨ/ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋ ਸਕਣ ਅਤੇ ਘਰ ਦਾ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ ਅਤੇ ਚੰਗਾ ਤੇ ਚੌਖਾ ਮੁਨਾਫ਼ਾ ਕਮਾ ਸਕਣ।

ਇਸ ਟ੍ਰੇਨਿੰਗ ਦੌਰਾਨ ਡਾ. ਸਰਵਪ੍ਰਿਆ ਸਿੰਘ (ਫ਼ਲ ਵਿਗਿਆਨ) ਨੇ ਪੰਜਾਬ ਵਿੱਚ ਹੋਣ ਵਾਲੀਆਂ ਖੁੰਬਾਂ ਦੀ ਤਕਨੀਕੀ ਅਤੇ ਪ੍ਰਯੋਗੀ ਜਾਣਕਾਰੀ ਦਿੰਦਿਆਂ ਕਿਹਾ ਕਿ ਢੀਂਗਰੀ ਖੁੰਬਬਟਨ ਖੁੰਬਪਰਾਲੀ ਖੁੰਬਸਿਟਾਕੀ ਖੁੰਬਮਿਲਕੀ ਖੁੰਬ ਬਾਰੇ ਚਾਨਣਾ ਪਾਇਆ ਤਾਂ ਜੋ ਹਰੇਕ ਸਿਖਿਆਰਥੀ ਹਰ ਪਹਿਲੂ ਤੋਂ ਜਾਣੂ ਹੋਵੇ ਜਿਵੇਂ ਕਿ ਕੰਪੋਸ਼ਟ ਬਣਾਉਣੀਕੇਸਿੰਗ ਕਰਨੀਸਪਾਨਿੰਗ ਕਰਨ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਖੁੰਬਾਂ ਦੀ ਕਾਸ਼ਤ ਅਸੀਂ ਇੱਕ ਕਮਰੇ ਤੋਂ ਸ਼ੁਰੂ ਕਰ ਸਕਦੇ ਹਾਂ, ਜਿਸ ਕਰਕੇ ਪੇਂਡੂ ਅਤੇ ਸਹਿਰੀ ਲੋਕਾਂ ਲਈ ਇਸ ਦੀ ਕਾਸ਼ਤ ਇੱਕ ਰੁਗਾਰ ਦਾ ਸਾਧਨ ਬਣ ਸਕਦਾ ਹੈ। ਜੇਕਰ ਇਸ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ 10 ਕਿਲੋ ਕੰਪੋਸ਼ਟ ਜਾਂ ਇੱਕ ਵਰਗ ਮੀਟਰ ਵਿੱਚੋਂ 1-1.5 ਕਿਲੋ ਖੁੰਬ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕ ਲਿਫਾਫੇ ਵਿੱਚ 100-150 ਰੁਪਏ ਦੀ ਖੁੰਬ ਪੈਦਾ ਕੀਤੀ ਜਾ ਸਕਦੀ ਹੈ।

 ਡਾ. ਜਸਵਿੰਦਰ ਕੌਰ ਬਰਾੜ ਨੇ ਖੁੰਬਾਂ ਦਾ ਆਚਾਰ ਬਣਾਉਣ ਦਾ ਤਰੀਕਾ ਦੱਸਿਆ। ਡਾ. ਵਿਨੇ ਸਿੰਘ ਪਠਾਣੀਆ ਨੇ ਖੁੰਬਾਂ ਦੇ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਰੀਨਾਗਰਗ (ਬਾਗਵਾਨੀ ਵਿਕਾਸ ਅਫਸਰ) ਨੇ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ। ਡਾ. ਗੁਰਮੀਤ ਸਿੰਘ ਢਿੱਲੋਂ ਨੇ ਡੱਬਾਬੰਦੀ ਅਤੇ ਮੰਡੀਕਰਨ ਬਾਰੇ ਪ੍ਰੋਸਾਹਿਤ ਕੀਤਾ। ਇਸ ਕਿੱਤੇ ਸੰਬੰਧੀ ਜੇ ਕੋਈ ਸਿਖਿਆਰਥੀ ਖੁੰਬਾਂ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਤਾਂ ਉਹ ਕੇ.ਵੀ.ਕੇ.ਬਠਿੰਡਾ ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

Tags:

Advertisement

Latest News

ਆਈ.ਆਈ.ਐਮ.ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ 50 ਹੈਡ ਮਾਸਟਰਾਂ/ ਹੈਡ ਮਿਸਟ੍ਰੈਸ ਰਵਾਨਾ: ਹਰਜੋਤ ਸਿੰਘ ਬੈਂਸ ਆਈ.ਆਈ.ਐਮ.ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ 50 ਹੈਡ ਮਾਸਟਰਾਂ/ ਹੈਡ ਮਿਸਟ੍ਰੈਸ ਰਵਾਨਾ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 6 ਅਕਤੂਬਰ:  ਸਕੂਲ ਪ੍ਰਬੰਧਨ ਨੂੰ  ਵਧੇਰੇ ਸੁਚਾਰੂ ਬਨਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ  ਦੀ ਅਗਵਾਈ ਵਾਲੀ ਪੰਜਾਬ...
ਐਸ ਡੀ ਐਮ ਅਮਿਤ ਗੁਪਤਾ ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਆਨਲਾਈਨ ਐਪਲੀਕੇਸ਼ਨ "ਲੋਕਲ ਬਾਡੀਜ਼ ਪੋਲ ਐਕਟੀਵਿਟੀ ਮਾਨੀਟਰਿੰਗ ਸਿਸਟਮ" ਲਾਂਚ
ਪਰਾਲੀ ਦੀ ਸਾਂਭ ਸੰਭਾਲ ਲਈ ਸਹਿਕਾਰੀ ਸਭਾਵਾਂ ਵੱਲੋਂ ਸਸਤੇ ਅਤੇ ਵਾਜਿਬ ਰੇਟਾਂ ‘ਤੇ ਕਿਰਾਏ ਤੇ ਦਿੱਤੇ ਜਾ ਰਹੇ ਹਨ ਖੇਤੀਬਾੜੀ ਸੰਦ : ਉਪ ਰਜਿਸਟਰਾਰ ਸਹਿਕਾਰੀ ਸਭਾਵਾਂ
ਵਾਹਨਾਂ ਦੀਆਂ ਨੰਬਰ ਪਲੇਟਾਂ ਤਿਆਰ ਕਰਨ ਵਾਲੇ ਦੁਕਾਨਦਾਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ
ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾਂ ’ਤੇ ਮੁਕੰਮਲ ਰੋਕ ਦੇ ਹੁਕਮ
ਮੈਰਿਜ ਪੈਲੇਸਾਂ ’ਚ ਲਾਇਸੰਸੀ ਅਸਲਾ ਲੈ ਕੇ ਆਉਣ ’ਤੇ ਮੁਕੰਮਲ ਪਾਬੰਦੀ