ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ

ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ

Chandigarh, July 27, 2024,(Azad Soch News):- ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਵੀਂ ਮਾਲਵਾ ਨਹਿਰ ਉਸਾਰਨ ਦੇ ਰਾਹ ਪੈ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸੋਥਾ ਪਹੁੰਚ ਕੇ ਇਸਦੇ ਨਿਰਮਾਣ ਵਾਸਤੇ ਸਰਵੇਖਣ ਸ਼ੁਰੂ ਕਰਵਾਉਣਗੇ,ਇਹ ਨਹਿਰ ਬਣਨ ਨਾਲ ਮਾਲਵਾ ਖਿੱਤੇ ਦੇ 62 ਪਿੰਡਾਂ ਦੇ ਕਰੀਬ ਦੋ ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਸਕਦੀ ਹੈ,ਇਹਨਾਂ ਪਿੰਡਾਂ ਵਿਚੋਂ ਫਿਰੋਜ਼ਪੁਰ ਦੇ 28, ਫਰੀਦਕੋਟ ਦੇ 10 ਅਤੇ ਸ੍ਰੀ ਮੁਕਤਸਰ ਸਾਹਿਬ  ਦੇ 24 ਪਿੰਡ ਸ਼ਾਮਲ ਹਨ,ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਿੰਡ ਸੋਥਾ ਪਹੁੰਚੇਗੀ,ਇਹ ਨਹਿਰ ਤਿੰਨ ਜ਼ਿਲ੍ਹਿਆਂ ਦੀ ਕਰੀਬ 1328 ਏਕੜ ਜ਼ਮੀਨ ਵਿਚ ਉਸਾਰਸੀ ਜਾਵੇਗੀ ਜਿਸ ਵਿਚ ਪਾਣੀ ਹਰੀਕੇ ਹੈਡ ਵਰਕਸ ਤੋਂ ਛੱਡਿਆ ਜਾਵੇਗਾ,ਨਹਿਰ ਦੀ ਉਸਾਰੀ ਨਾਲ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਦੇ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।

Advertisement

Latest News

ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਡੇਰਾ ਸਿਰਸਾ ਮੁਖੀ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Chandigarh,18 OCT,2024,(Azad Soch News):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ,ਸੁਪਰੀਮ ਕੋਰਟ...
ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਖਿਲਾਫ ਵੱਡੀ ਕਾਰਵਾਈ ਕੀਤੀ
ਅਮਰੀਕਾ ਜਾਂਚ ਤੋਂ ਸੰਤੁਸ਼ਟ,ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ,ਗੁਰਪਤਵੰਤ ਸਿੰਘ ਪੰਨੂ ਮਾਮਲੇ 'ਤੇ ਬੋਲਿਆ ਭਾਰਤ
ਜੰਮੂ-ਕਸ਼ਮੀਰ ਕੈਬਨਿਟ ਮੀਟਿੰਗ ਨੇ ਪਹਿਲੀ ਬੈਠਕ 'ਚ ਰਾਜ ਦਾ ਦਰਜਾ ਦੇਣ ਦਾ ਮਤਾ ਕੀਤਾ ਪਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-10-2024 ਅੰਗ 613
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ