ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਦੇ ਮਨੋਰਥ ਵਜੋਂ 'ਪੈਡੀ ਕੰਟਰੋਲ ਰੂਮ' ਸਥਾਪਿਤ
.jpeg)
ਮੋਗਾ, 14 ਜੂਨ:
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਵੱਖ ਵੱਖ ਜ਼ਿਲ੍ਹਿਆਂ ਵਿੱਚ 'ਪੈਡੀ ਕੰਟਰੋਲ ਰੂਮ' ਸਥਾਪਿਤ ਕਰ ਦਿੱਤੇ ਗਏ ਹਨ। ਇਹ ਪੈਡੀ ਕੰਟਰੋਲ ਰੂਮ ਹਫ਼ਤੇ ਦੇ ਸੱਤੋ ਦਿਨ 24 ਘੰਟੇ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਕਿਸਾਨ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਹੱਲ ਲਈ ਨੰਬਰ 96461-85267 ਅਤੇ 96466-96300 ਜਾਰੀ ਕੀਤੇ ਗਏ ਹਨ। ਇਹ ਨੰਬਰ ਪੈਡੀ ਕੰਟਰੋਲ ਰੂਮ ਦੇ ਹਨ। ਇਸ ਉੱਪਰ ਕਿਸਾਨ ਕਿਸੇ ਵੇਲੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਸਮੱਸਿਆ ਦਾ ਥੋੜੇ ਸਮੇਂ ਵਿੱਚ ਨਿਪਟਾਰਾ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਅਤੇ ਬਿਜਲੀ ਸਪਲਾਈ ਸ਼ਿਕਾਇਤ ਦਰਜ ਕਰਨ ਲਈ ਪੀ.ਐਸ.ਪੀ.ਸੀ.ਐਲ. ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। 1912 ਤੇ ਫੋਨ ਜਾਂ ਐਸ.ਐਮ.ਐਸ. ਕਰਕੇ ਖਪਤਕਾਰ ਸਪਲਾਈ ਸਬੰਧੀ ਸ਼ਿਕਾਇਤ ਕਰ ਸਕਦਾ ਹੈ। ਟੋਲ ਫ੍ਰੀ ਨੰਰ 1800-180-1512 ਤੇ ਮਿਸਡ ਕਾਲ ਰਾਹੀਂ ਜਾਂ ਵਟਸਐਪ ਨੰਬਰ 96461-01912 ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਫੋਨ ਕਾਲਾਂ ਦੀਆਂ ਲਾਈਨਾਂ ਰੁੱਝੀਆ ਹੋਣ ਦੀ ਸਥਿਤੀ ਵਿੱਚ ਆਟੋਮੈਟਿਕ ਸ਼ਿਕਾਇਤ ਦਰਜ ਕਰਵਾਉਣ ਲਈ 1912 ਤੇ
"No Supply" ਲਿਖ ਕੇ ਮੈਸਜ਼ ਕੀਤਾ ਜਾ ਸਕਦਾ ਹੈ। ਆਪਣੇ ਇਲਾਕੇ ਦੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਨ ਅਤੇ ਸ਼ਿਕਾਇਤ ਦੀ ਸਥਿਤੀ ਦੀ ਜਾਣਕਾਰੀ ਲੈਣ ਲਈ ਪੀ.ਐਸ.ਪੀ.ਸੀ.ਐਲ. ਦੀ ਮੋਬਾਈਲ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਕੋਈ ਆਪਣੀ ਸ਼ਿਕਾਇਤ ਦੇ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹੈ ਤਾਂ ਆਪਣੀ ਟਿੱਪਣੀ ਪੀ.ਐਸ.ਪੀ.ਸੀ.ਐਲ. ਐਪ ਰਾਹੀਂ ਜਾਂ 1912 ਤੇ ਮੈਸਜ਼ ਕਰਕੇ ਦੇ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਉਹ ਬਿਜਲੀ ਖਪਤਕਾਰ ਭਾਵੇਂ ਉਹ ਕਿਸਾਨ ਹੋਣ ਜਾ ਘਰੇਲੂ ਉਨ੍ਹਾਂ ਨੂੰ ਬਿਜਲੀ ਸਬੰਧੀ ਨਿਰੰਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਜੇਕਰ ਉਨ੍ਹਾ ਨੂੰ ਮੁਸ਼ਕਿਲ ਵੀ ਆਉਂਦੀ ਹੈ ਉਸ ਲਈ ਸਪੈਸ਼ਲ ਸੈੱਲਾਂ ਰਾਹੀਂ ਤੁਰੰਤ ਪ੍ਰਭਾਵ ਨਾਲ ਐਕਸ਼ਨ ਲਿਆ ਜਾਵੇ।
Latest News
