ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਉਣ ਲਈ ਵਚਨਬੱਧ— ਡਾ.ਬਲਜੀਤ ਕੌਰ
ਮਲੋਟ/ਸ੍ਰੀ ਮੁਕਤਸਰ ਸਾਹਿਬ 10 ਅਗਸਤ
ਦਿਵਿਆਂਗ ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਲਈ ਵੱਡੀ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਅਲਿਮਕੋ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਹਲਕਾ ਮਲੋਟ ਦੇ ਐਡਵਰਡ ਗੰਜ ਹਾਲ ਵਿਖੇ ਐਡਿਪ ਯੋਜਨਾ ਦੇ ਅਧੀਨ ਦਿਵਿਆਂਗਜਨਾਂ ਨੂੰ ਫਰੀ ਸਹਾਇਕ ਉਪਕਰਨਾਂ ਲਈ ਮੁਫਤ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਸਮਾਗਮ ਵਿਚ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ।
ਇਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਦਿਵਿਆਂਗ ਵਿਅਕਤੀਆਂ ਲਈ ਸ਼ਨਾਖਤੀ ਕੈਂਪ ਲਗਾਏ ਗਏ ਸਨ ਅਤੇ ਇਨ੍ਹਾਂ ਕੈਂਪਾਂ ਦੌਰਾਨ ਸ਼ਨਾਖਤ ਕੀਤੇ ਗਏ ਦਿਵਿਯਾਂਗਜਨਾਂ ਨੂੰ ਅੱਜ ਮੁਫਤ ਉਪਕਰਣ ਵੰਡੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਸਾਰੀਆਂ ਮੁਫਤ ਸਹੂਤਲਾਂ ਮੁਹੱਈਆ ਕਰਵਾਕੇ ਚੰਗੀ ਜੀਵਨ ਸੈਲੀ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅਲਿਮਕੋ ਵੱਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਲੱਗਭੱਗ 98 ਲੱਖ ਰੁਪਏ ਦੇ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਅੱਜ ਇਸ ਸਮਾਗਮ ਵਿੱਚ 86 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ 18 ਲੱਖ ਰੁਪਏ ਦੀ ਲਾਗਤ ਨਾਲ ਬਨਾਵਟੀ ਅੰਗ ਅਤੇ ਉਪਕਰਨ ਜਿਵੇਂ ਕਿ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ, ਵਹੀਲਚੇਅਰ, ਵਿਸਾਖੀਆਂ, ਛੜੀਆਂ, ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਨ ਵਿਅਕਤੀਆਂ ਲਈ ਸਮਾਰਟ ਫੋਨ, ਸੀਪੀ ਚੇਅਰ ਆਦਿ ਦੀ ਵੰਡ ਕੀਤੀ ਗਈ ਹੈ।
ਉਹਨਾਂ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਲਗਾਏ ਜਾ ਰਹੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਉਹਨਾਂ ਲਈ ਰੁਜਗਾਰ ਦੇ ਮੋਕੇ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਡਾ. ਸੰਜੀਵ ਕੁਮਾਰ ਐਸ.ਡੀ.ਐਮ, ਸ੍ਰੀ ਪਵਨਜੀਤ ਡੀ.ਐਸ.ਪੀ ਮਲੋਟ, ਸ.ਜਗਮੋਹਨ ਸਿੰਘ ਜਿਲ੍ਹਾ ਭਲਾਈ ਅਫਸਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ ਦਫਤਰ ਇੰਚਾਰਜ, ਸ.ਗਗਨਦੀਪ ਸਿੰਘ ਅੋਲਖ,ਸਹਿਰੀ ਪ੍ਰਧਾਨ, ਸ੍ਰੀ ਯਾਦਵਿੰਦਰ ਸੋਹਣਾਂ ਬਲਾਕ ਪ੍ਰਧਾਨ, ਸੁਰਮੁੱਖ ਸਿੰਘ, ਹਰਮੇਲ ਸਿੰਘ, ਲੱਵ ਬੱਤਰਾ, ਅਨੀਲ ਜੁਨੇਜਾ, ਗੁਰਪ੍ਰੀਤ ਤੋਹਫਾ, ਗੁਰਪ੍ਰੀਤ ਵਿਰਦੀ, ਵਿਕਰਾਂਤ ਖੁਰਾਣਾ ਮੌਜੂਦ ਸਨ।