ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ

ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ

ਫਿਰੋਜ਼ਪੁਰ 28 ਜੁਲਾਈ 2024 (                               ) ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਵੱਲੋਂ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਸਮਰਪਿਤ 4 ਰੋਜ਼ਾ ਲੰਗਰ ਸੇਵਾ ਸ਼ੁਰੂ ਕੀਤੀ ਗਈ  ਹੈ। 
                ਇਸ ਮੌਕੇ ਜਾਣਕਾਰੀ ਦਿੰਦਿਆਂ ਤਰਸੇਮ ਸ਼ਰਮਾ ਡੀਐਸਪੀ ਰਿਟਾਇਰ ਪ੍ਰਧਾਨ ਸ੍ਰੀ ਖੰਡ ਰਮਾਇਣ ਸੇਵਾ ਸਮਿਤੀ ਬਜੀਦਪੁਰ ਅਤੇ ਤਰਸੇਮ ਸ਼ਰਮਾ ਬਿਜਲੀ ਬੋਰਡ ਨੇ ਦੱਸਿਆ ਕਿ ਇਹ ਲੰਗਰ ਸੇਵਾ ਮਿਤੀ 26 ਜੁਲਾਈ ਤੋਂ ਸ਼ੁਰੂ ਹੋਕੇ 30 ਜੁਲਾਈ 2024 ਤੱਕ ਚੱਲੇਗੀ। ਉਹਨਾਂ ਕਿਹਾ ਕਿ ਇਹ ਲੰਗਰ ਸੇਵਾ ਵਿੱਚ ਪਿੰਡ ਵਾਸੀਆ ਵਲੋਂ ਵੀ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਲੰਗਰ ਚਿੰਤਪੁਰਨੀ ਦੇ ਦਰਬਾਰ ਦੇ ਨਜ਼ਦੀਕ ਇੱਛਾਪੂਰਨ  ਵੀਰ ਹਨੁਮਾਨ ਮੰਦਿਰ ਗੰਗਰੀਟ ਵਿਖੇ ਲਗਾਇਆ ਗਿਆ ਹੈ , ਜਿੱਥੇ ਕਿ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਲੰਗਰ ਛਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੰਗਰ ਵਿੱਚ ਸੰਗਤਾਂ ਨੂੰ ਪੂੜੀਆਂ ਛੋਲੇ , ਪਨੀਰ, ਪ੍ਰਸ਼ਾਦੇ, ਜਲੇਬੀਆਂ , ਪਕੌੜਿਆਂ ਅਤੇ ਚਾਹ ਦਾ ਲੰਗਰ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਛਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਲੰਗਰ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਰਾਤ 9 ਵਜੇ ਤੱਕ ਲਗਾਤਾਰ ਚੱਲਦਾ ਰਹਿੰਦਾ ਹੈ। 
ਉਹਨਾਂ ਕਿਹਾ ਕਿ ਇਸ ਲੰਗਰ ਦੀ ਸੇਵਾ ਵਿੱਚ ਦੁਰਗਾ ਭਜਨ ਮੰਡਲੀ ਬਾਜ਼ੀਦਪੁਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦੁਰਗਾ ਮਾਤਾ ਮੰਦਰ ਬਜੀਦਪੁਰ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਲਈ ਲੰਗਰ ਦੇ ਰਾਸ਼ਨ ਸਮੱਗਰੀ ਵਾਲੇ ਟਰੱਕ ਨੂੰ ਪਿੰਡ ਵਾਸੀਆਂ ਨੇ ਝੰਡੀ ਦੇ ਕੇ ਮਾਤਾ ਚਿੰਤਪੁਰਨੀ ਲਈ ਰਵਾਨਾ ਕੀਤਾ ਗਿਆ ਸੀ। 
ਇਸ ਮੌਕੇ  ਹਰਜਿੰਦਰ ਸ਼ਰਮਾਂ ਪ੍ਰਧਾਨ ਬਿਜਲੀ ਬੋਰਡ, ਕਸ਼ਮੀਰ ਸ਼ਰਮਾ ਰੇਲਵੇ ਵਾਲੇ, ਸੰਦੀਪ ਸ਼ਰਮਾ (ਗੋਲਡੀ), ਰਾਮ ਲੁਭਾਇਆ, ਟਿੰਕੂ ਸ਼ਰਮਾ, ਉਡੀਕ ਚੰਦ ਸ਼ਰਮਾ, ਪਰਦੀਪ ਕੁਮਾਰ ਦਾਰਾ, ਜਤਨ ਸ਼ਰਮਾਂ, ਭੁਪਿੰਦਰ ਸ਼ਰਮਾਂ ਸਿਹਤ ਵਿਭਾਗ, ਲੇਖਰਾਜ ਸ਼ਰਮਾ, ਗੌਰਵ ਸ਼ਰਮਾ ਗੋਰਾ, ਬੱਬਲੀ ਲਾਲਾ, ਡਿੰਪਲ ਸ਼ਰਮਾਂ, ਆਕੁਰ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੇਵਾਦਾਰ ਹਾਜ਼ਰ ਸਨ।
Tags:

Advertisement

Latest News