ਭਾਰਤ ਸਰਕਾਰ ਦੀ ਕੇਂਦਰੀ ਟੀਮ ਨੇ ਜਿਲ੍ਹਾ ਅੰਮ੍ਰਿਤਸਰ ਦੇ 44 ਪਿੰਡਾਂ ਦਾ ਕੀਤਾ ਨਿਰੀਖਣ
ਅੰਮ੍ਰਿਤਸਰ 30 ਅਕਤੂਬਰ 2024--
ਜਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਦੇ ਲੋਕਾਂ ਨੂੰ ਸਾਫ ਅਤੇ ਸੁੱਧ ਪਾਣੀ ਮੁਹਈਆ ਕਰਵਾਉਣ ਲਈ ਪਿੰਡਾਂ ਵਿੱਚ ਸੀ.ਡਬਲਯੂ.ਪੀ.ਪੀ ਪਲਾਂਟ ਲਗਾਏ ਗਏ ਹਨ। ਭਾਰਤ ਸਰਕਾਰ ਦੀ ਕੇਂਦਰੀ ਟੀਮ ਨੇ ਸੀ.ਡਬਲਯੂ.ਪੀ.ਪੀ ਦਾ ਨਿਰੀਖਣ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਅੰਮ੍ਰਿਤਸਰ ਦੇ ਮੰਡਲ ਨੰ:1 ਦੇ 44 ਪਿੰਡਾਂ ਦਾ ਦੌਰਾ ਕੀਤਾ। ਟੀਮ ਵੱਲੋ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਦਾ ਬੀਮਾ ਕਰਨ ਲਈ ਤਕਨੀਕੀ ਪਹਿਲੂਆ ਦਾ ਨਿਰੀਖਣ ਕੀਤਾ। ਜਿਲ੍ਹਾ ਅੰਮ੍ਰਿਤਸਰ ਦੇ ਅਲੱਗ-ਅਲੱਗ ਬਲਾਕਾਂ ਦੇ ਪਿੰਡਾਂ ਦਾ ਨਿਰੀਖਣ ਕਾਰਜਕਾਰੀ ਇੰਜੀਨੀਅਰ ਸ੍ਰੀ ਨਿਤਨ ਕਾਲੀਆ, ਸ੍ਰੀ ਰਵੀ ਸੋਲੰਕੀ ਅਤੇ ਸ੍ਰੀਮਤੀ ਭਾਵਨਾ ਤ੍ਰਿਵੇਦੀ ਵੱਲੋ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ, ਅਕਾਸ਼ਦੀਪ ਸਿੰਘ ਉਪ ਮੰਡਲ ਇੰਜੀਨੀਅਰ, ਜਤਿਨ ਸ਼ਰਮਾ ਜੇ.ਈ, ਗੁਰਬਚਨਦੀਪ ਸਿੰਘ ਜੇ.ਈ, ਦਿਸ਼ਾਂਤ ਸਲਵਾਨ ਜੇ.ਈ, ਦੀਪਕ ਮਹਾਜਨ ਜੇ.ਈ, ਗੁਰਪ੍ਰੀਤ ਸਿੰਘ ਜੇ.ਈ, ਸੁਰਿੰਦਰ ਮੋਹਨ ਜੇ.ਈ, ਸ਼ਮਸ਼ੇਰ ਸਿੰਘ ਜੇ.ਈ, ਹੁਮਰੀਤ ਸ਼ੈਲੀ ਸੀ.ਡੀ.ਐਸ ਸਮੇਤ ਸਮੂਹ ਬੀ.ਆਰ.ਸੀ ਹਾਜਰ ਸਨ।