ਡੀਏਪੀ ਦੀ ਬਜਾਏ ਹੋਰ ਖਾਦਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ ਕਿਸਾਨ: ਡਿਪਟੀ ਕਮਿਸ਼ਨਰ

ਡੀਏਪੀ ਦੀ ਬਜਾਏ ਹੋਰ ਖਾਦਾਂ ਦੀ ਵਰਤੋਂ ਕਰਨ ਨੂੰ ਤਰਜ਼ੀਹ ਦੇਣ ਕਿਸਾਨ: ਡਿਪਟੀ ਕਮਿਸ਼ਨਰ

ਬਠਿੰਡਾ12 ਨਵੰਬਰ : ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਕਿਸਾਨ ਸਰ੍ਹੋਂਕਣਕਛੋਲਿਆਂ ਆਦਿ ਦੀ ਬਿਜਾਈ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ ਕਿਸਾਨ ਡੀਏਪੀ ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟਡਬਲ ਸੁਪਰ ਫਾਸਫੇਟਟ੍ਰਿਪਲ ਸੁਪਰ ਫਾਸਫੇਟਨਾਈਟਰੋ ਫਾਸਫੇਟ ਦੀ ਵਰਤੋਂ ਕਰਨ। ਇਸ ਤਰ੍ਹਾਂ ਨਾਲ ਜਿੱਥੇ ਕਿਸਾਨਾਂ ਦੇ ਖਰਚੇ ਘਟਣਗੇ ਉਥੇ ਹੀ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਮੁੱਖ ਖੇਤੀਬਾੜੀ ਅਫਸਰ ਡਾ ਜਗਸੀਰ ਸਿੰਘ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਲਈ ਡੀਏਪੀ ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐਸਐਸਪੀ)ਡਬਲ ਸੁਪਰ ਫਾਸਫੇਟ (ਡੀਐਸਪੀ)ਟ੍ਰਿਪਲ ਸੁਪਰ ਫਾਸਫੇਟ (ਟੀਐਸਪੀ)ਨਾਈਟਰੋਫਾਸਫੇਟ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਲਾਗਤ ਵੀ ਘਟੇਗੀਉਤਪਾਦਨ ਵੀ ਚੰਗਾ ਹੋਵੇਗਾ ਅਤੇ ਫ਼ਸਲ ਦੀ ਗੁਣਵੱਤਾ ਵੀ ਚੰਗੀ ਰਹੇਗੀਸਿੰਗਲ ਸੁਪਰ ਫਾਸਫੇਟਡਬਲ ਸੁਪਰ ਫਾਸਫੇਟਟ੍ਰਿਪਲ ਸੁਪਰ ਫਾਸਫੇਟਨਾਈਟਰੋ ਫਾਸਫੇਟਫਾਸਫੋਰਸ ਭਰਪੂਰ ਖਾਦਾਂ ਹਨਸਿੰਗਲ ਸੁਪਰ ਫਾਸਫੇਟ ਵਿਚ  16 ਫੀਸਦੀ ਫਾਸਫੇਟ12 ਫੀਸਦੀ ਸਲਫਰ ਅਤੇ 18 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਡਬਲ ਸੁਪਰ ਫਾਸਫੇਟ ਵਿਚ ਵਿੱਚ 32 ਪ੍ਰਤੀਸ਼ਤ ਫਾਸਫੋਰਸਟ੍ਰਿਪਲ ਸੁਪਰ ਫਾਸਫੇਟ 48 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ ਅਤੇ 1-2 ਪ੍ਰਤੀਸ਼ਤ ਸਲਫਰ ਅਤੇ 12-16 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ। ਇਸੇ ਤਰਾਂ ਨਾਈਟਰੋਫਾਸਫੇਟ ਵਿੱਚ 23 ਪ੍ਰਤੀਸ਼ਤ ਫਾਸਫੋਰਸ ਤੱਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਡੀਏਪੀ ਦੇ ਮੁਕਾਬਲੇ ਸਿੰਗਲ ਸੁਪਰ ਫਾਸਫੇਟਡਬਲ ਸੁਪਰ ਫਾਸਫੇਟਟ੍ਰਿਪਲ ਸੁਪਰ ਫਾਸਫੇਟਨਾਈਟਰੋ ਫਾਸਫੇਟ ਖਾਦ ਬਾਜ਼ਾਰ 'ਚ ਆਸਾਨੀ ਨਾਲ ਉਪਲਬਧ ਹਨ। ਡੀਏਪੀ ਦੇ ਹਰ ਥੈਲੇ ਵਿੱਚ 23 ਕਿਲੋ ਫਾਸਫੋਰਸ ਅਤੇ 9 ਕਿਲੋ ਨਾਈਟ੍ਰੋਜਨ ਹੁੰਦਾ ਹੈ। ਜੇਕਰ ਡੀਏਪੀ ਦੇ ਬਦਲ ਵਜੋਂ 3 ਥੈਲੇ ਸਿੰਗਲ ਸੁਪਰ ਫਾਸਫੇਟ2 ਥੈਲੇ ਡਬਲ ਸੁਪਰ ਫਾਸਫੇਟ1 ਬੈਗ ਟ੍ਰਿਪਲ ਸੁਪਰ ਫਾਸਫੇਟ2.5 ਥੈਲੇ ਨਾਈਟ੍ਰੋਫਾਸਫੇਟ ਅਤੇ 1 ਬੈਗ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਡੀ.ਏ.ਪੀ. ਦੇ ਦੇ ਬਰਾਬਰ ਹੀ ਫਸਲਾਂ ਦਾ ਵਿਕਾਸ ਤੇ ਵਾਧਾ ਹੋਵੇਗਾ।

ਖੇਤੀਬਾੜੀ ਮਾਹਿਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਹਾੜੀ ਦੀਆਂ ਆਉਣ ਵਾਲੀਆਂ ਫ਼ਸਲਾਂ ਜਿਵੇਂ ਸਰ੍ਹੋਂਕਣਕਛੋਲੇ ਆਦਿ ਵਿੱਚ ਡੀਏਪੀ ਦੀ ਬਜਾਏ ਸਿੰਗਲ ਸੁਪਰ ਫਾਸਫੇਟ (ਐਸਐਸਪੀ) ਖਾਦ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਪੀ ਦੀ ਬਜਾਏ 3 ਥੈਲੇ ਐੱਸ.ਐੱਸ.ਪੀ ਅਤੇ 1 ਥੈਲਾ ਯੂਰੀਆ ਦੀ ਵਰਤੋਂ ਕਰਨ ਨਾਲ ਵਧੇਰੇ ਨਾਈਟ੍ਰੋਜਨਕੈਲਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ। ਜਦੋਂ ਕਿ ਫਸਲਾਂ ਨੂੰ ਡੀਏਪੀ ਦੇ 1 ਥੈਲੇ ਤੋਂ ਸਿਰਫ 9 ਕਿਲੋ ਨਾਈਟ੍ਰੋਜਨ ਅਤੇ 23 ਕਿਲੋ ਫਾਸਫੋਰਸ ਮਿਲਦਾ ਹੈ। ਜਦ ਕਿ ਜੇਕਰ ਸਿੰਗਲ ਸੁਪਰ ਫਾਸਫੇਟ ਇਸਤੇਮਾਲ ਕੀਤਾ ਜਾਵੇ ਤਾਂ ਇਹ ਵਾਧੂ 12 ਕਿਲੋ ਗੰਧਕ ਪ੍ਰਦਾਨ ਕਰਦਾ ਹੈ ਜੋ ਸਰ੍ਹੋਂ ਵਿੱਚ ਤੇਲ ਦੀ ਮਾਤਰਾ ਨੂੰ ਵਧਾਉਂਦਾ ਹੈ ਅਤੇ ਝਾੜ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾਗੰਧਕ ਫਸਲ ਵਿੱਚ ਵਧੇਰੇ ਪ੍ਰੋਟੀਨ ਅਤੇ ਵਿਟਾਮਿਨ ਵੀ ਪ੍ਰਦਾਨ ਕਰਦਾ ਹੈ ਜੋ ਹਾੜੀ ਦੀ ਫਸਲ ਲਈ ਜ਼ਰੂਰੀ ਹਨ। ਇਸ ਤਰ੍ਹਾਂ ਡੀਏਪੀ ਦੀ ਬਜਾਏ ਐਸਐਸਪੀ ਖਾਦ ਦੀ ਵਰਤੋਂ ਕੀਤੀ ਜਾ ਸਕਦੀ ਹੈ।

 
Tags:

Advertisement

Latest News

Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ
New Delhi,14,NOV,2024,(Azad Soch News):- Vivo ਨੇ ਭਾਰਤ 'ਚ ਨਵਾਂ ਸਮਾਰਟਫੋਨ Vivo Y18t ਲਾਂਚ ਕਰ ਦਿੱਤਾ ਹੈ,Vivo ਮੋਬਾਈਲ ਫੋਨ ਦੀ ਭਾਰਤੀ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-11-2024 ਅੰਗ 650
ਸਰਕਾਰੀ ਨੌਕਰੀਆਂ ਵਿੱਚ ਅਨੁਸੂਚਿਤ ਜਾਤੀ ਦੇ ਰਾਖਵੇਂ ਵਿੱਚ ਵਰਗੀਕਰਣ ਦਾ ਫ਼ੈਸਲਾ ਅੱਜ ਤੋਂ ਪੂਰੇ ਸੂਬੇ ਵਿੱਚ ਲਾਗੂ -ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ
ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ
ਹਰਿਆਣਾ ਸਰਕਾਰ ਗਰੁੱਪ 'ਸੀ' ਅਤੇ 'ਡੀ' ਮਹਿਲਾ ਕਰਮਚਾਰੀਆਂ ਨੂੰ ਆਪਣੀ ਪਸੰਦ ਦੇ ਜ਼ਿਲ੍ਹੇ ਵਿੱਚ ਪੋਸਟਿੰਗ ਦੇਵੇਗੀ
ਸਰਦੀਆਂ ‘ਚ ਅਜਵਾਇਨ ਦਾ ਜ਼ਰੂਰ ਕਰੋ ਸੇਵਨ
ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਲੈ ਕੇ ਧਾਲੀਵਾਲ ਵੱਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ