ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਰ ਸੂਚੀਆਂ ਦੀ ਲਿਸਟ ਜਾਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਰ ਸੂਚੀਆਂ ਦੀ ਲਿਸਟ ਜਾਰੀ

ਮੋਗਾ 13 ਨਵੰਬਰ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ  31 ਅਕਤੂਬਰ 2024 ਤੱਕ ਫਾਰਮ ਨੰ. 1  ਪ੍ਰਾਪਤ ਕੀਤੇ ਗਏ ਸਨ। ਚੀਫ ਕਮਿਸ਼ਨਰ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪਿੰਡਾਂ ਵਿੱਚ ਪਿੰਡਾਂ ਵਾਈਜ ਅਤੇ ਸ਼ਹਿਰੀ ਇਲਾਕੇ ਵਿੱਚ ਵਾਰਡ ਵਾਈਜ ਪ੍ਰਾਪਤ ਹੋਏ ਫਾਰਮ ਨੰ. 1 ਦੀ ਵੋਟਰ ਸੂਚੀ ਤਿਆਰ ਕਰਨ ਉਪਰੰਤ ਅੱਜ ਮਿਤੀ 14 ਨਵੰਬਰ 2024 ਨੂੰ  ਪਿੰਡਾਂ ਵਿੱਚ ਸਬੰਧਤ ਪਟਵਾਰੀ ਅਤੇ ਸ਼ਹਿਰਾਂ ਵਿੱਚ ਰਿਵਾਈਜਿੰਗ ਅਥਾਰਟੀ ਅਫਸਰਾਂ ਦੇ ਦਫਤਰਾਂ ਵਿੱਚ ਨੋਟੀਫਾਈਡ ਗੁਰਦੁਆਰਿਆ ਰਾਂਹੀ  ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਹਰ ਇੱਕ ਯੋਗ ਵਿਅਕਤੀ ਜਿਸਦੀ ਉਮਰ 21 ਸਾਲ ਜਾਂ ਵੱਧ ਹੈ, ਇੰਨ੍ਹਾਂ ਵੋਟਰ ਸੂਚੀਆਂ ਵਿੱਚ ਨਾਮ ਸ਼ਾਮਲ ਕਰਵਾਉਣ ਲਈ, ਕਟਵਾਉਣ ਜਾਂ ਦਰੁਸਤ ਕਰਵਾਉਣ ਲਈ ਦਾਅਵੇ ਤੇ ਇਤਰਾਜ ਸਬੰਧਤ ਰਿਵਾਈਜਿੰਗ ਅਧਿਕਾਰੀ ਪਾਸ 4 ਦਸੰਬਰ 2024 ਤੱਕ ਪੇਸ਼ ਕਰ ਸਕਦਾ ਹੈ।

ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਦਿੱਤੀ। ਉਹਨਾਂ ਦੱਸਿਆ ਕਿ  ਇਹ  ਦਾਅਵੇ ਅਤੇ ਇਤਰਾਜ਼ ਤਿੰਨ ਪੜਤਾਂ ਵਿੱਚ ਸਧਾਰਨ ਕਾਗਜ ਤੇ ਦਰਖਾਸਤ ਲਿਖ ਕੇ ਸਬੰਧਤ ਸੋਧ ਅਧਿਕਾਰੀ ਪਾਸ ਪੇਸ਼ ਕੀਤੇ ਜਾ ਸਕਦੇ ਹਨ। ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਸਬੰਧਤ ਅਧਿਕਾਰੀ ਵੱਲੋਂ ਮਿਤੀ 05.12.2024 ਤੋਂ 16.12.2024 ਤੱਕ ਫੈਸਲਾ ਕੀਤਾ ਜਾਵੇਗਾ। ਨਿਪਟਾਰੇ ਉਪਰੰਤ ਤਿਆਰ ਕੀਤੇ ਗਏ ਅਨੁਪੂਰਕਾਂ ਸਮੇਤ ਮਿਤੀ 03.01.2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।
ਉਹਨਾਂ ਰਿਵਾਈਜਿੰਗ ਅਥਾਰਟੀ ਜਿੰਨ੍ਹਾਂ ਨੂੰ ਦਾਅਵੇ ਅਤੇ ਇਤਰਾਜ ਪੇਸ਼ ਕੀਤੇ ਜਾਣੇ ਹਨ, ਬਾਰੇ ਦੱਸਿਆ ਕਿ ਐਸ.ਜੀ.ਪੀ.ਸੀ. ਬੋਰਡ ਅਨੁਸਾਰ ਜ਼ਿਲ੍ਹਾ ਮੋਗਾ ਨੂੰ 6 ਚੋਣ ਹਲਕਿਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ 22-ਧਰਮਕੋਟ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਧਰਮਕੋਟ,
23-ਮੋਗਾ ਦੀ ਰਿਵਾਈਜਿੰਗ ਅਥਾਰਟੀਉਪ ਮੰਡਲ ਮੈਜਿਸਟਰੇਟ ਮੋਗਾ,
24-ਬੱਧਨੀ ਕਲਾਂ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ, 25-ਨਿਹਾਲ ਸਿੰਘ ਵਾਲਾ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ, 26-ਬਾਘਾਪੁਰਾਣਾ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਬਾਘਾਪੁਰਾਣਾ, 27-ਘੱਲ ਕਲਾਂ ਦੀ ਰਿਵਾਈਜਿੰਗ ਅਥਾਰਟੀ ਉਪ ਮੰਡਲ ਮੈਜਿਸਟਰੇਟ ਮੋਗਾ ਹੈ

Tags:

Advertisement

Latest News

 ਕੈਨੇਡਾ ਸਰਕਾਰ ਨੇ ਪਰਵਾਸੀਆਂ ਨੂੰ ਇੱਕ ਹੋਰ ਝਟਕਾ,LMIA ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਕੈਨੇਡਾ ਸਰਕਾਰ ਨੇ ਪਰਵਾਸੀਆਂ ਨੂੰ ਇੱਕ ਹੋਰ ਝਟਕਾ,LMIA ਨੂੰ ਵੀ ਬੰਦ ਕੀਤਾ ਜਾ ਰਿਹਾ ਹੈ
Canada,25 NOV,2024,(Azad Soch News):-  ਕੈਨੇਡਾ ਸਰਕਾਰ (Government of Canada) ਨੇ ਪਰਵਾਸੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ,ਹੁਣ ਕੈਨੇਡਾ ਵਿੱਚ  Labour...
ਮੁੱਖ ਮੰਤਰੀ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਗੰਨੇ ਦੇ ਭਾਅ ਵਿੱਚ ਪ੍ਰਤੀ ਕੁਇੰਟਲ 10 ਰੁਪਏ ਇਜ਼ਾਫਾ
ਸਰਦੀਆਂ ਦੇ ਮੌਸਮ ਵਿੱਚ ਕਾਲੀ ਕਿਸ਼ਮਿਸ਼ ਦੇ ਨਾਲ ਦੁੱਧ ਦਾ ਇਸ ਤਰ੍ਹਾਂ ਕਰੋ ਸੇਵਨ
ਟੀਵੀ ਸ਼ੋਅ ਅਦਾਕਾਰਾ ਅਦਿਤੀ ਦੇਵ ਸ਼ਰਮਾ ਮਾਂ ਬਣੀ ਮਸ਼ਹੂਰ ਅਦਾਕਾਰਾ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਸ਼ਾਮਲ ਹੋਣ ਵਾਲੇ ਲੋਕ ਸਭਾ ਮੈਂਬਰ ਹਾਜ਼ਰੀ ਦਰਸਾਉਣ ਲਈ 'ਇਲੈਕਟ੍ਰਾਨਿਕ ਟੈਬ' 'ਤੇ 'ਡਿਜੀਟਲ ਪੈੱਨ' ਦੀ ਕਰਨਗੇ ਵਰਤੋਂ
Panjab University Chandigarh ਦੀ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ: ਮਨਜੀਤ ਸਿੰਘ ਧਨੇਰ
ਭਗਵੰਤ ਸਿੰਘ ਮਾਨ ਸਰਕਾਰ ਨੇ ਮਹਿਜ਼ 32 ਮਹੀਨਿਆਂ ‘ਚ ਤਕਰੀਬਨ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ