ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਵਿਚ 10 ਤਰੀਕ ਨੂੰ ਛੁੱਟੀ ਰਹੇਗੀ
By Azad Soch
On

Batala,09,Sep,2024,(Azad Soch News):- ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਅਤੇ ਮਾਤਾ ਸੁਲੱਖਣੀ ਜੀ (Mata Sulakhani Ji) ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ,ਸਿਵਲ ਪ੍ਰਸ਼ਾਸਨ ਵੱਲੋਂ ਵੀ ਇਸ ਮਸਲੇ ਉਤੇ ਵਿਚਾਰ ਕੀਤਾ ਗਿਆ,ਇਸ ਦੇ ਨਾਲ ਨਾਲ ਜਿੰਨੀਆਂ ਵੀ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਹਨ, ਇਹ 10 ਸਤੰਬਰ ਨੂੰ ਬੰਦ ਰਹਿਣਗੀਆਂ, ਬਟਾਲਾ ਵਿਚ 10 ਤਰੀਕ ਨੂੰ ਛੁੱਟੀ ਵੀ ਰਹੇਗੀ,ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਇਸ ਦਿਨ ਬਾਹਰੋਂ ਆਉਣ ਜਾਂ ਸਥਾਨਕ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਖਾਸ ਪ੍ਰਬੰਧ ਕੀਤੇ ਜਾਣਗੇ।ਇਸ ਦੌਰਾਨ ਐਸਜੀਪੀਸੀ (SGPC) ਦੇ ਮੁਲਾਜ਼ਮਾਂ ਵੱਲੋਂ ਮੇਲੇ ਵਾਲੇ ਦਿਨ ਟਰੈਕਟਰਾਂ ਉਤੇ ਵੱਡੇ ਵੱਡੇ ਮਿਊਜਿਕ ਸਿਸਟਮ ਲਾਉਣ ਜਾਂ ਫਿਰ ਮੋਟਰਸਾਈਕਲਾਂ ਉਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਨੱਥ ਪਾਉਣ ਦੀ ਗੱਲ ਰੱਖੀ।
Related Posts
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...