ਵਿਸ਼ਵ ਸਿਹਤ ਦਿਵਸ ਤੇ ਸਿਹਤ ਵਿਭਾਗ ਵਲੋ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ

ਵਿਸ਼ਵ ਸਿਹਤ ਦਿਵਸ ਤੇ ਸਿਹਤ ਵਿਭਾਗ ਵਲੋ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਚੰਗੀ ਸਿਹਤ ਬਾਰੇ ਨੁਕਤੇ ਕੀਤੇ ਸਾਂਝੇ
ਫਿਰੋਜ਼ਪੁਰ,7 ਅਪ੍ਰੈਲ 2025 ( ਸੁਖਵਿੰਦਰ ਸਿੰਘ ) ਸਿਹਤ ਵਿਭਾਗ ਦੀ ਟੀਮ ਵਲੋ ਅੱਜ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸੀਮਾਂ ਸੁਰੱਖਿਆ ਬਲਦੀ 155 ਬਟਾਲੀਅਨ ਵਿਖੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਸਿਹਤ ਸੰਬੰਧੀ ਨੁਕਤੇ ਸਾਂਝੇ ਕਰਦਿਆਂ ਜਾਗਰੂਕਤਾ ਸੈਮੀਨਾਰ ਰਾਹੀਂ ਵਿਸ਼ਵ ਸਿਹਤ ਦਿਵਸ ਮਨਾਇਆ। ਸੈਮੀਨਾਰ ਵਿੱਚ ਸਿਹਤ ਸੀਮਾ ਸੁਰੱਖਿਆ ਬਲ ਦੇ ਮੈਡੀਕਲ ਅਫ਼ਸਰ ਡਾ. ਕੁਲਦੀਪ ਯਾਦਵ ਵੀ ਮੌਜੂਦ ਸਨ। ਸਿਹਤ ਮਾਹਿਰਾਂ ਵਲੋਂ ਸੈਮੀਨਾਰ ਦੌਰਾਨ ਸੀਮਾਂ ਸੁਰੱਖਿਆ ਬਲ ਦੇ ਜਵਾਨਾਂ ਦੇ ਔਰਤ ਪਰਿਵਾਰਕ ਮੈਂਬਰਾਂ ਵਲੋਂ ਸਿਹਤ ਸੰਭਾਲ ਸੰਬਧੀ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਸਿਹਤ ਵਿਭਾਗ ਤੋਂ ਡਾ. ਹਰਪ੍ਰੀਤ ਕੌਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਦੱਸਿਆ ਕੀ ਇਸ ਸਾਲ ਗਰਭਵਤੀ ਔਰਤਾਂ ਤੇ ਨਵ ਜਨਮੇ ਬੱਚਿਆ ਦੀ ਚੰਗੀ ਸਿਹਤ ਥੀਮ ਤੇ ਅਧਾਰਿਤ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਵਿਭਾਗ ਵਲੋ ਜੱਚਾ ਤੇ ਬੱਚਾ ਨੂੰ ਮੁਫ਼ਤ ਜਣੇਪੇ ਤੇ ਟੀਕਾਕਰਨ ਦੀ ਸਹੂਲਤ ਬਿਲਕੁੱਲ ਮੁੱਫਤ ਦਿੱਤੀ ਜਾ ਰਹੀ ਹੈ। ਜੱਚਾ ਤੇ ਬੱਚਾ ਨੂੰ ਸੁਰੱਖਿਅਤ ਅਤੇ ਸੰਭਾਲਯੋਗ ਬਣਾਉਣ ਲਈ ਵਿਭਾਗ ਵਲੋ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਦੇ ਤਹਿਤ ਹਰ ਮਹੀਨੇ 9 ਤਾਰੀਖ ਅਤੇ 23 ਤਾਰੀਖ ਨੂੰ ਵਿਸ਼ੇਸ਼ ਸਿਹਤ ਕੈਂਪਾਂ ਰਾਹੀਂ ਗਰਭਵਤੀ ਮਹਿਲਾਵਾਂ ਨੂੰ ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸੈਮੀਨਾਰ ਦੌਰਾਨ ਉਹਨਾਂ ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚਾਂ,ਖੂਨ ਦੀ ਜਾਂਚ,ਹਾਈ ਰਿਸਕ ਗਰਭ ਅਵਸਥਾ ਦੀ ਪਛਾਣ ਅਤੇ ਪੋਸ਼ਣ ਸਲਾਹ, ਗਰਭ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਣਕਾਰੀ ਦਿੱਤੀ।
ਸਰਕਾਰੀ ਸਿਹਤ ਸੰਸਥਾਵਾਂ ਵਿਖ਼ੇ ਮੁਫ਼ਤ ਜਣੇਪੇ ਅਤੇ ਖਾਣ ਪੀਣ ਦੀ ਸਹੂਲਤ ਹੈ ਉੱਥੇ ਹੀ ਗਰਭਵਤੀ ਮਹਿਲਾਵਾਂ ਨੂੰ ਜਣੇਪੇ ਦੌਰਾਨ ਹਸਪਤਾਲ ਲਿਜਾਣ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ ।ਉਹਨਾਂ ਦੱਸਿਆ ਕਿ ਇਹ ਸੇਵਾਵਾਂ ਵਿਸਤ੍ਰਿਤ ਕੀਤੀਆਂ ਗਈਆਂ ਹਨ, ਤਾਂ ਜੋ ਪੇਂਡੂ ਇਲਾਕਿਆਂ ਦੀਆਂ ਮਹਿਲਾਵਾਂ ਤੱਕ ਵੀ ਇਹ ਸਹੂਲਤ ਪਹੁੰਚ ਸਕੇ।ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਫਾਰਮਾਸਿਸਟ ਸਿਧੇਸ਼ਵਰ, ਨਰਸਿੰਗ ਸਿਸਟਰ ਨੈਬੁਲ ਇਸਲਾਮ ਵੀ ਹਾਜ਼ਰ ਸਨ।
Related Posts
Latest News
