ਭਾਰਤੀ ਕ੍ਰਿਕਟ ਟੀਮ ਦੇ ਹੋਨਹਾਰ ਤੇਜ਼ ਮੁਹੰਮਦ ਸਿਰਾਜ ਨੇ ਤੇਲੰਗਾਨਾ ਪੁਲਿਸ ਵਿੱਚ ਡੀਐਸਪੀ ਦਾ ਅਹੁਦਾ ਸੰਭਾਲਿਆ

Telangana,12 OCT,2024,(Azad Soch News):- ਭਾਰਤੀ ਕ੍ਰਿਕਟ ਟੀਮ ਦੇ ਹੋਨਹਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Fast Bowler Mohammad Siraj) ਨੇ ਸ਼ੁੱਕਰਵਾਰ ਨੂੰ ਤੇਲੰਗਾਨਾ ਪੁਲਿਸ (Telangana Police) ਵਿੱਚ ਡੀਐਸਪੀ (DSP) ਦਾ ਅਹੁਦਾ ਸੰਭਾਲਿਆ ਸੀ,ਮੀਡੀਆ ਰਿਪੋਰਟਾਂ ਅਨੁਸਾਰ ਤੇਲੰਗਾਨਾ ਪੁਲਿਸ ਵਿੱਚ ਡੀਐਸਪੀ ਦਾ ਤਨਖਾਹ ਸਕੇਲ 58850 ਰੁਪਏ ਤੋਂ 137050 ਰੁਪਏ ਤੱਕ ਹੈ,ਕੁਝ ਮਹੀਨੇ ਪਹਿਲਾਂ ਤੇਲੰਗਾਨਾ ਕੈਬਨਿਟ (Telangana Cabinet) ਨੇ ਵੀ ਸਿਰਾਜ ਨੂੰ ਹੈਦਰਾਬਾਦ ‘ਚ ਘਰ ਬਣਾਉਣ ਲਈ 600 ਵਰਗ ਗਜ਼ ਜ਼ਮੀਨ ਦੇਣ ਦਾ ਫੈਸਲਾ ਕੀਤਾ ਸੀ। ਰਾਜ ਸਰਕਾਰ ਨੇ ਨਿਯੁਕਤੀਆਂ ਦੀ ਸਹੂਲਤ ਲਈ ਤੇਲੰਗਾਨਾ ਐਕਟ,1994 ਵਿਚ ਸੋਧ ਕਰਕੇ ਇਹ ਫੈਸਲਾ ਲਿਆ ਸੀ,ਇਸ ਤੋਂ ਬਾਅਦ ਦੇਰ ਰਾਤ ਉਸ ਨੂੰ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ 3 ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਲਈ ਚੁਣਿਆ ਗਿਆ,ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਤੋਂ ਬਾਅਦ ਸਿਰਾਜ ਨੂੰ ਆਰਾਮ ਦਿੱਤਾ ਗਿਆ ਸੀ,ਉਹ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ (T-20 Series) ‘ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ,ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 16 ਅਕਤੂਬਰ ਤੋਂ ਟੈਸਟ ਸੀਰੀਜ਼ ਖੇਡੀ ਜਾਵੇਗੀ।
Latest News
