ਸਾਬਕਾ ਭਾਰਤੀ ਕ੍ਰਿਕਟਰ ਅਤੇ ਮੈਂਟਰ ਗੌਤਮ ਗੰਭੀਰ ਦਾ ਟੀਮ ਇੰਡੀਆ ਦਾ ਮੁੱਖ ਕੋਚ ਬਣਨਾ ਪੱਕਾ
New Delhi,29 May,2024,(Azad Soch News):- ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) (Kolkata Knight Riders (KKR)) ਨੂੰ 10 ਸਾਲ ਬਾਅਦ ਆਈ.ਪੀ.ਐੱਲ. (IPL) ਦਾ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਮੈਂਟਰ ਗੌਤਮ ਗੰਭੀਰ ਨੂੰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ,ਜਿਸ ਤਰ੍ਹਾਂ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਆਈਪੀਐੱਲ (IPL) ਦੇ 17ਵੇਂ ਸੀਜ਼ਨ 'ਚ ਉਨ੍ਹਾਂ ਦੀ ਅਗਵਾਈ 'ਚ ਪ੍ਰਦਰਸ਼ਨ ਕੀਤਾ ਹੈ,ਉਦੋਂ ਤੋਂ ਹੀ ਪ੍ਰਸ਼ੰਸਕ ਉਨ੍ਹਾਂ ਨੂੰ ਭਾਰਤ ਦਾ ਮੁੱਖ ਕੋਚ ਬਣਾਉਣ ਦੀ ਮੰਗ ਕਰ ਰਹੇ ਹਨ,ਹੁਣ ਖਬਰ ਸਾਹਮਣੇ ਆਈ ਹੈ,ਕਿ ਰਾਹੁਲ ਦ੍ਰਾਵਿੜ ਦੀ ਜਗ੍ਹਾ ਗੌਤਮ ਗੰਭੀਰ (Gautam Gambhir) ਨੂੰ ਟੀਮ ਇੰਡੀਆ ਦਾ ਮੁੱਖ ਕੋਚ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਜਿੰਨ੍ਹਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ,ਜਿਸ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ,ਇੱਕ ਆਈਪੀਐਲ ਫਰੈਂਚਾਇਜ਼ੀ ਦੇ ਇੱਕ ਬਹੁਤ ਹੀ ਉੱਚ-ਪ੍ਰੋਫਾਈਲ ਮਾਲਕ,ਜੋ ਬੀਸੀਸੀਆਈ (BCCI) ਦੇ ਉੱਚ ਅਧਿਕਾਰੀਆਂ ਦੇ ਬਹੁਤ ਕਰੀਬ ਹਨ, ਨੇ ਕਿਹਾ ਕਿ ਗੰਭੀਰ ਦੀ ਨਿਯੁਕਤੀ ਇੱਕ ਹੋ ਚੁੱਕੀ ਡੀਲ ਹੈ ਅਤੇ ਇਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ,ਇਸ ਦੇ ਨਾਲ ਹੀ, ਬੀਸੀਸੀਆਈ (BCCI) ਵਿੱਚ ਹੋ ਰਹੀਆਂ ਘਟਨਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਇੱਕ ਹਾਈ ਪ੍ਰੋਫਾਈਲ ਟਿੱਪਣੀਕਾਰ ਨੇ ਕਿਹਾ ਹੈ ਕਿ ਗੰਭੀਰ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਹਕੀਕਤ ਇਹ ਹੈ ਕਿ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ ਹੈ,ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨਾਲ ਕਈ ਮੋਰਚਿਆਂ 'ਤੇ ਗੱਲਬਾਤ ਚੱਲ ਰਹੀ ਹੈ।