IPL 2025 ਦੇ 12ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 8 ਵਿਕਟਾਂ ਨਾਲ ਹਰਾਇਆ

New Mumbai, 01 April, 2025,(Azad Soch News):- IPL 2025 ਦੇ 12ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (Mumbai Indians) ਨੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੂੰ 8 ਵਿਕਟਾਂ ਨਾਲ ਹਰਾਇਆ ਹੈ। ਆਈਪੀਐਲ 2025 ਦੀ ਇਹ ਮੁੰਬਈ ਇੰਡੀਅਨਜ਼ ਦੀ ਪਹਿਲੀ ਜਿੱਤ ਹੈ, ਇਹ ਮੁੰਬਈ ਦਾ ਤੀਜਾ ਮੈਚ ਸੀ ਜਿਸ ਵਿੱਚ ਉਨ੍ਹਾਂ ਨੂੰ ਪਹਿਲੀ ਜਿੱਤ ਮਿਲੀ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਗੁਜਰਾਤ ਟਾਈਟਨਸ ਨੇ 36 ਦੌੜਾਂ ਨਾਲ ਅਤੇ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ ਸੀ।ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਮੁੰਬਈ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਨੇ ਕੋਲਕਾਤਾ ਨੂੰ ਇਕ ਤੋਂ ਬਾਅਦ ਇਕ ਸ਼ੁਰੂਆਤੀ ਝਟਕੇ ਦਿੱਤੇ, ਜਿਸ ਕਾਰਨ ਕੇਕੇਆਰ 16.2 ਓਵਰਾਂ ਵਿਚ 116 ਦੌੜਾਂ 'ਤੇ ਆਊਟ ਹੋ ਗਈ। ਮੁੰਬਈ ਨੇ ਜਿੱਤ ਲਈ 117 ਦੌੜਾਂ ਦੇ ਟੀਚੇ ਨੂੰ 12.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ 121 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਰਿਆਨ ਰਿਕੇਲਟਨ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਮਿਲਿਆ।
Related Posts
Latest News
