ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲੈ ਕੇ ਰਚਿਆ ਇਤਿਹਾਸ
Brisbane,16 DEC,2024,(Azad Soch News):- ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Star Fast bowler Jasprit Bumrah) ਦਾ ਜਾਦੂ ਗਾਬਾ 'ਚ ਦੇਖਣ ਨੂੰ ਮਿਲਿਆ, ਬ੍ਰਿਸਬੇਨ ਦੇ ਗਾਬਾ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਉਨ੍ਹਾਂ ਨੇ ਗੇਂਦ ਨਾਲ ਫਾਇਰ ਕਰ ਕੇ ਆਸਟ੍ਰੇਲੀਆ ਦੇ 5 ਬੱਲੇਬਾਜ਼ਾਂ ਦੀ ਜਾਨ ਲੈ ਲਈ ਹੈ,ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਟੈਸਟ ਕਰੀਅਰ ਦਾ ਇਹ 12ਵਾਂ ਅਤੇ ਆਸਟਰੇਲੀਆ ਖਿਲਾਫ ਪੰਜ ਵਿਕਟਾਂ ਲੈਣ ਵਾਲਾ ਤੀਜਾ ਮੈਚ ਹੈ,ਜਸਪ੍ਰੀਤ ਬੁਮਰਾਹ ਨੇ ਇਸ ਮੈਚ ਵਿੱਚ ਟੀਮ ਇੰਡੀਆ (Team India) ਲਈ ਪਹਿਲੀ ਵਿਕਟ ਵੀ ਲਈ। ਉਨ੍ਹਾਂ ਨੇ ਉਸਮਾਨ ਖਵਾਜਾ (21), ਨਾਥਨ ਮੈਕਸੇਵਨੀ (9), ਸਟੀਵ ਸਮਿਥ (101), ਟ੍ਰੈਵਿਸ ਹੈੱਡ (152) ਅਤੇ ਮਿਸ਼ੇਲ ਮਾਰਸ਼ (5) ਨੂੰ ਆਊਟ ਕੀਤਾ,ਇਨ੍ਹਾਂ ਪੰਜ ਆਸਟਰੇਲਿਆਈ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਕੇ ਬੁਮਰਾਹ ਨੇ ਗਾਬਾ ਵਿੱਚ ਪੰਜ ਵਿਕਟਾਂ ਹਾਸਿਲ ਕੀਤੀਆਂ, ਇਸ ਨਾਲ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ।