ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਆਰਜ਼ੀ ਟੀਮ ਦਾ ਐਲਾਨ
Pakistan,15 JAN,2025,(Azad Soch News):- ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 (Champions Trophy 2025) ਲਈ ਆਪਣੀ ਆਰਜ਼ੀ ਟੀਮ ਦਾ ਐਲਾਨ ਕਰ ਦਿੱਤਾ ਹੈ,ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਆਰਜ਼ੀ ਟੀਮ ਆਈ.ਸੀ.ਸੀ. (ICC) ਨੂੰ ਸੌਂਪ ਦਿੱਤੀ ਹੈ,ਪਾਕਿਸਤਾਨ ਦੇ ਇੱਕ ਨਿੱਜੀ ਮੀਡੀਆ ਚੈਨਲ (Media Channels) ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਪਣੀ ਸੂਚੀ ਆਈ.ਸੀ.ਸੀ. (ICC) ਨੂੰ ਸੌਂਪ ਦਿੱਤੀ ਹੈ,13 ਫਰਵਰੀ ਤੱਕ ਹਰ ਟੀਮ ਕੋਲ ਚੈਂਪੀਅਨਜ਼ ਟਰਾਫੀ 2025 ਦੀ ਟੀਮ ਵਿੱਚ ਬਦਲਾਅ ਕਰਨ ਦਾ ਮੌਕਾ ਹੋਵੇਗਾ, ਇਸ ਤੋਂ ਪਹਿਲਾਂ ਸਾਰੀਆਂ 8 ਟੀਮਾਂ ਆਪਣੀ ਟੀਮ 'ਚ ਬਦਲਾਅ ਕਰ ਸਕਦੀਆਂ ਹਨ,ਅਜਿਹੇ 'ਚ ਪਾਕਿਸਤਾਨ ਕ੍ਰਿਕਟ ਟੀਮ ਵੀ ਆਪਣੀ ਸੂਚੀ 'ਚ ਵੱਡਾ ਬਦਲਾਅ ਕਰ ਸਕਦੀ ਹੈ,ਇਸ ਸੂਚੀ ਮੁਤਾਬਕ ਮੁਹੰਮਦ ਰਿਜ਼ਵਾਨ ਚੈਂਪੀਅਨਜ਼ ਟਰਾਫੀ 'ਚ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ,ਬਾਬਰ ਆਜ਼ਮ ਵੀ ਇਸ ਟੀਮ 'ਚ ਖੇਡਦੇ ਨਜ਼ਰ ਆਉਣਗੇ, ਜਦਕਿ ਟੀਮ ਤੋਂ ਬਾਹਰ ਰਹੇ ਫਖਰ ਜ਼ਮਾਨ ਦੀ ਵੀ ਵਾਪਸੀ ਹੋਈ ਹੈ, ਸਾਇਮ ਅਯੂਬ ਜੋ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸੀ,ਉਨ੍ਹਾਂ ਨੂੰ ਵੀ ਇਸ ਸੂਚੀ ਵਿੱਚ ਰੱਖਿਆ ਗਿਆ ਹੈ,ਮੁਹੰਮਦ ਰਿਜ਼ਵਾਨ (ਕਪਤਾਨ/ਵਿਕਟਕੀਪਰ), ਬਾਬਰ ਆਜ਼ਮ, ਸਈਮ ਅਯੂਬ, ਤੈਯਬ ਤਾਹਿਰ, ਇਰਫਾਨ ਖਾਨ ਨਿਆਜ਼ੀ, ਸੂਫੀਆਨ ਮਕੀਮ, ਮੁਹੰਮਦ ਹਸਨੈਨ, ਅਬਦੁੱਲਾ ਸ਼ਫੀਕ, ਨਸੀਮ ਸ਼ਾਹ, ਉਸਮਾਨ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਊਫ, ਅਬਰਾਰ ਅਹਿਮਦ, ਕਾਮਰਾਨ ਗੁਲਾਮ, ਸਲਮਾਨ ਅਲੀ ਆਗਾ, ਇਮਾਮ-ਉਲ-ਹੱਕ, ਫਖਰ ਜ਼ਮਾਨ, ਹਸੀਬੁੱਲਾ ਅਤੇ ਅੱਬਾਸ ਅਫਰੀਦੀ।