IPL 2025: ਪੰਜਾਬ ਨੇ 29 ਕਰੋੜ 'ਚ ਖਰੀਦਿਆ ਰਿਸ਼ਭ ਪੰਤ
New Delhi,17 NOV,2024,(Azad Soch News):- IPL 2025 ਦੀ ਮੈਗਾ ਨਿਲਾਮੀ ਜੇਦਾਹ ਵਿੱਚ 24 ਤੇ 25 ਨਵੰਬਰ ਨੂੰ ਹੋਵੇਗੀ,ਟੀਮ ਇੰਡੀਆ (Team India) ਦੇ ਸਾਬਕਾ ਖਿਡਾਰੀ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ ਨੇ ਵੀ ਮੌਕ ਨਿਲਾਮੀ ਕਰਵਾਈ,ਇਸ 'ਚ ਰਿਸ਼ਭ ਪੰਤ (Rishabh Pant) ਨੂੰ ਬੇਸ ਪ੍ਰਾਈਸ (Base Price) ਤੋਂ ਕਈ ਗੁਣਾ ਜ਼ਿਆਦਾ ਕੀਮਤ ਮਿਲੀ,ਰਿਸ਼ਭ ਪੰਤ ਨੂੰ ਪੰਜਾਬ ਕਿੰਗਜ਼ ਨੇ 29 ਕਰੋੜ ਰੁਪਏ 'ਚ ਖਰੀਦਿਆ,ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਰਾਜਸਥਾਨ ਰਾਇਲਜ਼ (Rajasthan Royals) ਦੇ ਸਾਬਕਾ ਖਿਡਾਰੀ ਜੋਸ ਬਟਲਰ (Jose Butler) 'ਤੇ ਵੱਡਾ ਦਾਅ ਲਾਇਆ,ਅਰਸ਼ਦੀਪ ਸਿੰਘ ਨੂੰ ਵੀ ਵੱਡੀ ਰਕਮ ਮਿਲੀ,ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Fast Bowler Arshdeep Singh) ਸ਼ਮੀ ਤੋਂ ਜ਼ਿਆਦਾ ਮਹਿੰਗਾ ਵਿਕਿਆ, ਅਰਸ਼ਦੀਪ ਸਿੰਘ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਨੇ 13 ਕਰੋੜ ਰੁਪਏ ਵਿੱਚ ਖਰੀਦਿਆ,ਜਦਕਿ ਸ਼ਮੀ ਨੂੰ ਗੁਜਰਾਤ ਟਾਈਟਨਸ (Gujarat Titans) ਨੇ 11 ਕਰੋੜ ਰੁਪਏ 'ਚ ਖਰੀਦਿਆ ਸੀ, ਗੁਜਰਾਤ ਨੇ ਇਸ ਵਾਰ ਸ਼ਮੀ ਨੂੰ ਬਰਕਰਾਰ ਨਹੀਂ ਰੱਖਿਆ,ਸ਼ਮੀ ਸੱਟ ਕਾਰਨ ਬਾਹਰ ਹੋ ਗਏ ਸਨ ਪਰ ਹੁਣ ਉਹ ਮੈਦਾਨ 'ਤੇ ਪਰਤ ਆਏ ਹਨ,ਉਸ ਨੇ ਹਾਲ ਹੀ ਵਿੱਚ ਘਰੇਲੂ ਮੈਚ ਵਿੱਚ ਘਾਤਕ ਗੇਂਦਬਾਜ਼ੀ ਕੀਤੀ ਸੀ।