ਜ਼ਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ’ਚ ਪੰਜਾਬ ਦੇ ਖੱਬੇ ਹੱਥ ਦੇ ਬੱਲੇਬਾਜ਼ ਅਤੇ ਖੱਬੇ ਹੱਥ ਦੇ ਸਪਿਨਰ ਅਭਿਸ਼ੇਕ ਸ਼ਰਮਾ ਦੀ ਚੋਣ

Chandigarh,26 June,2024,(Azad Soch News):- ਪੀਸੀਏ ਸਟੇਡੀਅਮ ਮੁਹਾਲੀ (PCA Stadium Mohali) ਵਿਚ ਚੱਲ ਰਹੇ ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ (Sher-E-Punjab T-20 Tournament) ਵਿਚ ਐਗਰੀ ਕਿੰਗਜ਼ ਨਾਈਟਸ (Agri King's Knights) ਦੇ ਕਪਤਾਨ ਅਭਿਸ਼ੇਕ ਸ਼ਰਮਾ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਜਗ੍ਹਾ ਮਿਲੀ ਹੈ,ਉਹ ਜ਼ਿੰਬਾਬਵੇ ਵਿਰੁਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਹਿੱਸਾ ਹੋਣਗੇ,ਭਾਰਤੀ ਟੀਮ ਦੇ ਵਨਡੇ ਅਤੇ ਟੀ-20 (T-20) ਸਲਾਮੀ ਬੱਲੇਬਾਜ਼ ਅਤੇ ਮੁਹਾਲੀ ਨਾਲ ਸਬੰਧਤ ਸ਼ੁਭਮਨ ਗਿੱਲ ਨੂੰ ਜ਼ਿੰਬਾਬਵੇ ਵਿਰੁਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ (Indian Team) ਦਾ ਕਪਤਾਨ ਚੁਣਿਆ ਗਿਆ ਹੈ,ਖੱਬੇ ਹੱਥ ਦੇ ਬੱਲੇਬਾਜ਼ ਅਤੇ ਖੱਬੇ ਹੱਥ ਦੇ ਸਪਿਨਰ,ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਨੇ ਕਿਹਾ, 'ਸ਼ੇਰ-ਏ-ਪੰਜਾਬ ਟੀ-20 ਕੱਪ ਮੈਚ ਦੌਰਾਨ ਵੱਡੇ ਪਰਦੇ 'ਤੇ ਅਪਣਾ ਨਾਮ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ,ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਹੈ,ਮੈਂ ਅਪਣੇ ਸੁਪਨੇ ਨੂੰ ਪੂਰਾ ਕਰਨ ਲਈ ਕ੍ਰਿਕਟ ਖੇਡ ਰਿਹਾ ਹਾਂ,ਅਭਿਸ਼ੇਕ ਸ਼ਰਮਾ ਨੇ ਆਈਪੀਐਲ (IPL) ਦੇ 16 ਮੈਚਾਂ ਵਿਚ 32.27 ਦੀ ਔਸਤ ਅਤੇ 204.22 ਦੀ ਸ਼ਾਨਦਾਰ ਸਟ੍ਰਾਈਕ ਰੇਟ (Strike Rate) ਨਾਲ 484 ਦੌੜਾਂ ਬਣਾਈਆਂ ਸਨ।ਟੀਮ ਇੰਡੀਆ 'ਚ ਮੌਕਾ ਮਿਲਣ 'ਤੇ ਅਭਿਸ਼ੇਕ ਕਾਫੀ ਖੁਸ਼ ਹਨ,ਉਨ੍ਹਾਂ ਕਿਹਾ, 'ਆਖਰਕਾਰ ਮੇਰੀ ਮਿਹਨਤ ਰੰਗ ਲਿਆਈ ਹੈ,ਮੈਂ ਅਪਣਾ ਸਰਬੋਤਮ ਪ੍ਰਦਰਸ਼ਨ ਦੇਵਾਂਗਾ ਅਤੇ ਭਾਰਤ ਲਈ ਚੰਗਾ ਖੇਡਾਂਗਾ’,ਅਭਿਸ਼ੇਕ ਨੂੰ ਭਾਰਤੀ ਟੀਮ ਵਿਚ ਥਾਂ ਮਿਲਣ ਮਗਰੋਂ ਪਰਿਵਾਰ ਕਾਫੀ ਖੁਸ਼ ਹੈ,ਉਨ੍ਹਾਂ ਨੂੰ ਰਿਸ਼ਤੇਦਾਰਾਂ ਵਲੋਂ ਵਧਾਈ ਸੰਦੇਸ਼ ਵੀ ਮਿਲ ਰਹੇ ਹਨ,ਪਰਿਵਾਰ ਨੇ ਦਸਿਆ ਕਿ ਕਪਤਾਨ ਅਭਿਸ਼ੇਕ ਸ਼ਰਮਾ ਨੇ ਦਿੱਲੀ ਪਬਲਿਕ ਸਕੂਲ (Delhi Public School) ਵਿਚ ਪੜ੍ਹਾਈ ਕੀਤੀ ਅਤੇ ਇਸ ਮਗਰੋਂ ਉਹ ਡੀਏਵੀ ਕਾਲਜ ਵਿਚ ਪੜ੍ਹੇ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ।
Latest News
