IPL ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ

Hyderabad, 8 May 2024,(Azad Soch News):– ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ,ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ,ਟਾਸ ਸ਼ਾਮ 7 ਵਜੇ ਹੋਵੇਗਾ,ਦੋਵੇਂ ਟੀਮਾਂ ਇਸ ਸੀਜ਼ਨ ‘ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ,ਅੱਜ SRH ਅਤੇ LSG ਦੋਵਾਂ ਲਈ ਸੀਜ਼ਨ ਦਾ 12ਵਾਂ ਮੈਚ ਹੋਵੇਗਾ,ਦੋਵੇਂ ਟੀਮਾਂ ਨੇ 11 ‘ਚੋਂ 6 ਮੈਚ ਜਿੱਤੇ ਅਤੇ 5 ਹਾਰੇ,ਬਿਹਤਰ ਰਨ ਰੇਟ ਕਾਰਨ ਹੈਦਰਾਬਾਦ ਚੌਥੇ ਅਤੇ ਲਖਨਊ ਪੰਜਵੇਂ ਸਥਾਨ ‘ਤੇ ਹੈ,ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੇ ਕੁਆਲੀਫਾਈ (Qualify) ਕਰਨ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ,ਸਨਰਾਈਜ਼ਰਸ ਹੈਦਰਾਬਾਦ ਹੁਣ ਤੱਕ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਲਖਨਊ ਨੂੰ ਹਰਾ ਨਹੀਂ ਸਕਿਆ ਹੈ,ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਅਤੇ ਲਖਨਊ ਸੁਪਰਜਾਇੰਟਸ (Lucknow Supergiants) ਵਿਚਾਲੇ ਲੀਗ ‘ਚ ਹੁਣ ਤੱਕ 3 ਮੈਚ ਖੇਡੇ ਜਾ ਚੁੱ ਕੇ ਹਨ,ਸਾਰੇ ਲਖਨਊ ਨੇ ਜਿੱਤੇ ਹਨ।
Related Posts
Latest News
