ਵਿਸ਼ਵ ਚੈਂਪੀਅਨ ਟੀਮ ਇੰਡੀਆ ਦੀ ਫਲਾਈਟ ਫਿਰ ਹੋਈ ਲੇਟ
ਵਤਨ ਵਾਪਸੀ ਕੁਝ ਦਿਨਾਂ ਦੀ ਦੇਰੀ ਨਾਲ ਹੋ ਰਹੀ ਹੈ

Barbados,03 July,2024,(Azad Soch News):- ਬਾਰਬਾਡੋਸ 'ਚ ਖਰਾਬ ਮੌਸਮ ਕਾਰਨ ਭਾਰਤੀ ਕ੍ਰਿਕਟ ਟੀਮ (Indian Cricket Team) ਦੀ ਵਤਨ ਵਾਪਸੀ ਕੁਝ ਦਿਨਾਂ ਦੀ ਦੇਰੀ ਨਾਲ ਹੋ ਰਹੀ ਹੈ,ਬਾਰਬਾਡੋਸ ਵਿੱਚ ਤੂਫਾਨ ਦੇ ਖਤਰੇ ਨੇ ਸਰਕਾਰ ਨੂੰ ਹਵਾਈ ਅੱਡਾ ਬੰਦ ਕਰਨ ਲਈ ਮਜਬੂਰ ਕੀਤਾ ਅਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ,ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਟੀਮ ਇੰਡੀਆ (Team India) ਬੁੱਧਵਾਰ ਨੂੰ ਘਰ ਵਾਪਸੀ ਕਰੇਗੀ,ਰੋਹਿਤ ਸ਼ਰਮਾ (Rohit Sharma) ਦੀ ਟੀਮ ਨੇ ਸ਼ਨੀਵਾਰ ਨੂੰ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 (T-20 World Cup 2024) ਦਾ ਖਿਤਾਬ ਜਿੱਤਿਆ ਸੀ ਅਤੇ ਐਤਵਾਰ ਨੂੰ ਭਾਰਤ ਲਈ ਰਵਾਨਾ ਹੋਣਾ ਸੀ,ਪਰ ਤੂਫਾਨ ਬੇਰੀਲ ਕਾਰਨ ਉਨ੍ਹਾਂ ਨੂੰ ਉਥੇ ਹੀ ਰੁਕਣਾ ਪਿਆ,ਹਾਲਾਂਕਿ ਹੁਣ ਬੁੱਧਵਾਰ ਨੂੰ ਕਈ ਰਿਪੋਰਟਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਟੀਮ ਦੇ ਬਾਰਬਾਡੋਸ (Barbados) ਰਵਾਨਾ ਹੋਣ 'ਚ ਹੋਰ ਦੇਰੀ ਹੋ ਸਕਦੀ ਹੈ,ਖਿਡਾਰੀਆਂ ਦੇ ਵੀਰਵਾਰ ਸਵੇਰੇ ਦਿੱਲੀ ਪਹੁੰਚਣ ਦੀ ਉਮੀਦ ਹੈ।
Latest News
