ਤੀਰਅੰਦਾਜ਼ੀ World Cup 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗ਼ਾ ਜਿੱਤਿਆ

ਤੀਰਅੰਦਾਜ਼ੀ World Cup 'ਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਸੋਨ ਤਮਗ਼ਾ ਜਿੱਤਿਆ

Shanghai,27 April,2024,(Azad Soch News):- ਭਾਰਤੀ ਪੁਰਸ਼ ਅਤੇ ਮਹਿਲਾ ਕੰਪਾਊਂਡ ਟੀਮਾਂ (Women's Compound Teams) ਨੇ ਤੀਰਅੰਦਾਜ਼ੀ ਵਿਸ਼ਵ ਕੱਪ (Archery World Cup) ਦੇ ਪਹਿਲੇ ਪੜਾਅ ਵਿਚ ਸੋਨ ਤਮਗ਼ੇ ਜਿੱਤੇ,ਭਾਰਤੀ ਮਹਿਲਾ ਕੰਪਾਊਂਡ ਟੀਮ (Indian Women's Compound Team) ਨੇ ਇਟਲੀ (Italy) ਨੂੰ 236-225 ਨਾਲ ਹਰਾਇਆ,ਜਯੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ (Praneet Kaur) ਦੀ ਤਿਕੜੀ ਨੇ 24 ਤੀਰਾਂ 'ਚ ਸਿਰਫ ਚਾਰ ਅੰਕ ਗੁਆ ਕੇ ਛੇਵੀਂ ਦਰਜਾ ਪ੍ਰਾਪਤ ਇਟਲੀ ਟੀਮ (Italy Team) ਨੂੰ ਵੱਡੇ ਫਰਕ ਨਾਲ ਹਰਾਇਆ,ਪੁਰਸ਼ ਟੀਮ ਵਿਚ ਅਭਿਸ਼ੇਕ ਵਰਮਾ, ਪ੍ਰਿਯਾਂਸ਼ ਅਤੇ ਪ੍ਰਥਮੇਸ਼ ਐਫ ਨੇ ਨੀਦਰਲੈਂਡਜ਼ ਨੂੰ 238-231 ਨਾਲ ਹਰਾਇਆ,ਨੀਦਰਲੈਂਡਜ਼ ਦੀ ਟੀਮ ਵਿਚ ਮਾਈਕ ਸ਼ੋਲੇਸਰ, ਸਿਏਲ ਪੀਟਰ ਅਤੇ ਸਟੀਫ ਵਿਲੇਮਸ ਸ਼ਾਮਲ ਸਨ,ਛੇ ਤੀਰਾਂ ਦੇ ਪਹਿਲੇ ਸੈੱਟ 'ਚ ਭਾਰਤੀ ਟੀਮ (Indian Team) ਨੇ ਸਿਰਫ ਦੋ ਵਾਰ 10 ਦੌੜਾਂ ਹੀ ਨਹੀਂ ਬਣਾਈਆਂ ਅਤੇ ਇਟਲੀ ਦੀ ਮਾਰਸੇਲਾ ਟੋਨੇਲੀ, ਆਈਰੀਨ ਫ੍ਰੈਂਚਾਈਨੀਨੀ ਅਤੇ ਐਲੀਸਾ ਰੋਨਰ ਦੀ ਟੀਮ 'ਤੇ 178- 171 ਨਾਲ ਬੜਤ ਬਣਾਈ। 

 

 

Advertisement

Latest News