ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਹਮਲੇ ਦੀ ਧਮਕੀ ਮਿਲੀ

 ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਹਮਲੇ ਦੀ ਧਮਕੀ ਮਿਲੀ

West Indies,07 May,2024,(Azad Soch News):- ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅਤਿਵਾਦੀ ਹਮਲੇ ਦੀ ਧਮਕੀ ਮਿਲੀ ਹੈ,ਇਸ ਦਾ ਖੁਲਾਸਾ ਕਰਦੇ ਹੋਏ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਨੇ ਕਿਹਾ ਕਿ ਮੇਜ਼ਬਾਨ ਇਸ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਉਪਾਵਾਂ ਦੇ ਸਬੰਧ ਵਿਚ ਵਾਧੂ ਯਤਨ ਕਰੇਗਾ,1 ਜੂਨ ਤੋਂ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਭਾਰਤ ਸਮੇਤ 20 ਟੀਮਾਂ ਹਿੱਸਾ ਲੈ ਰਹੀਆਂ ਹਨ,ਮੀਡੀਆ ਰਿਪੋਰਟਾਂ ਮੁਤਾਬਕ ਵੈਸਟਇੰਡੀਜ਼ (West Indies) ਨੂੰ ਧਮਕੀ ਮਿਲੀ ਹੈ,ਕੁੱਝ ਸ਼ੁਰੂਆਤੀ ਦੌਰ ਦੇ ਮੈਚਾਂ ਤੋਂ ਇਲਾਵਾ, ਪੂਰੇ ਸੁਪਰ ਅੱਠ ਪੜਾਅ,ਸੈਮੀਫਾਈਨਲ ਅਤੇ ਫਾਈਨਲ ਵੈਸਟਇੰਡੀਜ਼ (Final West Indies) ਵਿਚ ਖੇਡੇ ਜਾਣਗੇ।

ਰੋਲੇ ਨੇ 'ਟ੍ਰਿਨੀਦਾਦ ਡੇਲੀ ਐਕਸਪ੍ਰੈਸ' ਨੂੰ ਦਸਿਆ, "ਇਹ ਮੰਦਭਾਗਾ ਹੈ ਕਿ 21ਵੀਂ ਸਦੀ ਵਿਚ ਵੀ ਵੱਖ-ਵੱਖ ਰੂਪਾਂ ਵਿਚ ਦੁਨੀਆ ਵਿਚ ਅਤਿਵਾਦ ਦਾ ਖ਼ਤਰਾ ਬਣਿਆ ਹੋਇਆ ਹੈ," ਵੈਸਟਇੰਡੀਜ਼ ਵਿੱਚ ਵਿਸ਼ਵ ਕੱਪ ਦੇ ਮੈਚ ਐਂਟੀਗੁਆ ਅਤੇ ਬਰਬੁਡਾ, ਬਾਰਬਾਡੋਸ, ਗੁਆਨਾ, ਸੇਂਟ ਲੂਸੀਆ, ਸੇਂਟ ਵਿਨਸੇਂਟ, ਗ੍ਰੇਨਾਡਾਈਨਜ਼, ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ਹੋਣਗੇ,ਅਮਰੀਕਾ ਵਿਚ ਫਲੋਰੀਡਾ, ਨਿਊਯਾਰਕ ਅਤੇ ਟੈਕਸਾਸ ਵਿਚ ਮੈਚ ਖੇਡੇ ਜਾਣਗੇ,ਖਬਰਾਂ ਮੁਤਾਬਕ ਅਮਰੀਕਾ ‘ਚ ਵਿਸ਼ਵ ਕੱਪ (World Cup) ਦੌਰਾਨ ਕਿਸੇ ਹਮਲੇ ਦੇ ਖਤਰੇ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਕਿ ਵਿਸ਼ਵ ਕੱਪ (World Cup) ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਉਪਾਅ ਕੀਤੇ ਜਾ ਰਹੇ ਹਨ।

ਕ੍ਰਿਕਟ ਵੈਸਟਇੰਡੀਜ਼ (Cricket West Indies) ਦੇ ਸੀਈਓ ਜੌਨੀ ਗ੍ਰੇਵਜ਼ ਨੇ 'ਕ੍ਰਿਕਬਜ਼' ਨੂੰ ਦਸਿਆ, "ਅਸੀਂ ਅਧਿਕਾਰੀਆਂ ਦੇ ਸਹਿਯੋਗ ਨਾਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਟੂਰਨਾਮੈਂਟ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ," ਉਨ੍ਹਾਂ ਨੇ ਕਿਹਾ, ''ਅਸੀਂ ਟੀ-20 ਵਿਸ਼ਵ ਕੱਪ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਹਿੱਸੇਦਾਰਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ,ਅਸੀਂ ਇਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਯੋਜਨਾ ਬਣਾਈ ਹੈ,ਟੀਮ ਇੰਡੀਆ ਗਰੁੱਪ ਏ ‘ਚ ਸ਼ਾਮਲ ਹੈ,ਇਸ ਗਰੁੱਪ ਵਿੱਚ ਕੈਨੇਡਾ, ਅਮਰੀਕਾ, ਪਾਕਿਸਤਾਨ ਅਤੇ ਆਇਰਲੈਂਡ ਸ਼ਾਮਲ ਹਨ,ਇਸ ਗਰੁੱਪ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣਗੇ,ਜੇਕਰ ਟੀਮ ਇੰਡੀਆ ਇਸ ਗਰੁੱਪ ‘ਚ ਪਹਿਲੇ ਜਾਂ ਦੂਜੇ ਸਥਾਨ ‘ਤੇ ਰਹਿੰਦੀ ਹੈ ਤਾਂ ਉਹ ਸੁਪਰ 8 ਮੈਚਾਂ ਲਈ ਕੁਆਲੀਫਾਈ ਕਰ ਲਵੇਗੀ।

 

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ