ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ
America,02 Jane,2024,(Azad Soch News):- ਟੀ-20 ਵਿਸ਼ਵ ਕੱਪ 2024 (T-20 World Cup 2024) ਦੇ ਪਹਿਲੇ ਮੈਚ ਵਿਚ ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ,ਡਲਾਸ ਦੇ ਗ੍ਰੈਂਡ ਪ੍ਰੇਰੀ ਕ੍ਰਿਕਟ ਸਟੇਡੀਅਮ (Grand Prairie Cricket Stadium) 'ਚ ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ,ਕੈਨੇਡਾ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ ਅਤੇ ਅਮਰੀਕਾ ਨੂੰ 195 ਦੌੜਾਂ ਦਾ ਟੀਚਾ ਦਿੱਤਾ,ਜਵਾਬ ਵਿਚ ਅਮਰੀਕਾ ਨੇ 17.4 ਓਵਰਾਂ ਵਿਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ,ਅਮਰੀਕਾ ਲਈ ਆਰੋਨ ਜੋਨਸ ਨੇ ਅਜੇਤੂ 95 ਦੌੜਾਂ ਬਣਾਈਆਂ,ਉਸ ਨੇ 17ਵੇਂ ਓਵਰ ਦੀ ਚੌਥੀ ਗੇਂਦ 'ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ,ਜੋਨਸ ਅਤੇ ਐਂਡਰੀਜ਼ ਗੌਸ ਵਿਚਾਲੇ ਤੀਜੇ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਹੋਈ।
ਇਸ ਪ੍ਰਦਰਸ਼ਨ ਲਈ ਜੋਨਸ ਨੂੰ ਪਲੇਅਰ ਆਫ ਦਿ ਮੈਚ (Player of The Match) ਚੁਣਿਆ ਗਿਆ,ਅਮਰੀਕਾ ਦਾ ਤੀਜਾ ਵਿਕਟ 16ਵੇਂ ਓਵਰ ਦੀ ਚੌਥੀ ਗੇਂਦ 'ਤੇ ਡਿੱਗਿਆ,ਨਿਖਿਲ ਦੱਤਾ ਨੇ ਐਂਡਰੇਸ ਗੌਸ ਨੂੰ ਐਰੋਨ ਜਾਨਸਨ ਹੱਥੋਂ ਕੈਚ ਕਰਵਾਇਆ,ਗੌਸ ਦਾ ਇਹ ਤੀਜਾ ਟੀ-20 ਅੰਤਰਰਾਸ਼ਟਰੀ (T-20 International) ਅਰਧ ਸੈਂਕੜਾ ਹੈ,ਗੌਸ ਅਤੇ ਜੋਨਸ ਵਿਚਾਲੇ 131 ਦੌੜਾਂ ਦੀ ਸਾਂਝੇਦਾਰੀ ਹੋਈ,ਕੈਨੇਡਾ ਲਈ ਜੇਰੇਮੀ ਗੋਰਡਨ ਨੇ 14ਵਾਂ ਓਵਰ ਸੁੱਟਿਆ,ਉਸ ਨੇ ਇਸ ਓਵਰ ਵਿਚ 33 ਦੌੜਾਂ ਦਿੱਤੀਆਂ,ਇਸ 'ਚ 3 ਛੱਕੇ, 2 ਚੌਕੇ, 3 ਵਾਈਡ, 2 ਨੋ ਗੇਂਦ, ਨੋ ਗੇਂਦ 'ਤੇ ਇਕ ਸਿੰਗਲ ਅਤੇ 1 ਸਿੰਗਲ ਸ਼ਾਮਲ ਸੀ,ਅਮਰੀਕਾ ਦੀ ਦੂਜੀ ਵਿਕਟ 7ਵੇਂ ਓਵਰ ਦੀ ਤੀਜੀ ਗੇਂਦ 'ਤੇ ਡਿੱਗੀ,ਕਪਤਾਨ ਮੋਨੰਕ ਪਟੇਲ 16 ਗੇਂਦਾਂ 'ਤੇ 16 ਦੌੜਾਂ ਬਣਾ ਕੇ ਆਊਟ ਹੋ ਗਏ,ਉਹ ਵਿਕਟਕੀਪਰ ਸ਼੍ਰੇਅਸ ਮੋਵਵਾ ਦੇ ਹੱਥੋਂ ਡਿਲੋਨ ਹੇਲਿਗਰ ਨੇ ਕੈਚ ਆਊਟ ਹੋ ਗਿਆ।