Curved Display ਅਤੇ 50MP ਸੈਲਫੀ ਕੈਮਰਾ,Vivo ਦਾ ਇਹ ਦਮਦਾਰ ਫੋਨ ਲਾਂਚ
New Delhi ,12, September,2024,(Azad Soch News):- Vivo Smartphone under 35000: 35 ਹਜ਼ਾਰ ਤੱਕ ਦੇ ਬਜਟ ਵਿੱਚ ਨਵਾਂ 5G ਸਮਾਰਟਫੋਨ ਖਰੀਦਣ ਵਾਲਿਆਂ ਲਈ, ਵੀਵੋ ਨੇ T3 ਸੀਰੀਜ਼ ਵਿੱਚ Vivo T3 Ultra 5G ਲਾਂਚ ਕੀਤਾ ਹੈ,ਕੰਪਨੀ ਨੇ ਇਸ ਸਮਾਰਟਫੋਨ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਹਨ, ਆਓ ਤੁਹਾਨੂੰ ਇਸ ਫੋਨ ਦੇ ਤਿੰਨੋਂ ਵੇਰੀਐਂਟਸ ਦੀਆਂ ਕੀਮਤਾਂ ਅਤੇ ਇਸ ਫੋਨ 'ਚ ਮੌਜੂਦ ਫੀਚਰਸ ਬਾਰੇ ਜਾਣਕਾਰੀ ਦਿੰਦੇ ਹਾਂ।ਵੀਵੋ ਦੀ ਵੀਵੋ ਟੀ3 ਸੀਰੀਜ਼ (Vivo T3 Series) 'ਚ ਇਕ ਹੋਰ ਨਵਾਂ ਸਮਾਰਟਫੋਨ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਗਾਹਕਾਂ ਲਈ ਭਾਰਤੀ ਬਾਜ਼ਾਰ 'ਚ Vivo T3 Ultra 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਅਹਿਮ ਫੀਚਰਸ ਦੀ ਗੱਲ ਕਰੀਏ ਤਾਂ ਇਸ ਵੀਵੋ ਫੋਨ 'ਚ ਤੁਹਾਨੂੰ 3D ਕਰਵਡ AMOLED ਡਿਸਪਲੇ, ਮੀਡੀਆਟੇਕ ਡਾਇਮੇਂਸ਼ਨ ਪ੍ਰੋਸੈਸਰ ਅਤੇ ਪਾਵਰਫੁੱਲ ਬੈਟਰੀ ਦਾ ਸਪੋਰਟ ਮਿਲੇਗਾ,ਉਪਲਬਧਤਾ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਵਿਕਰੀ ਵੀਵੋ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਇਲਾਵਾ ਫਲਿੱਪਕਾਰਟ 'ਤੇ 17 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਹੈਂਡਸੈੱਟ ਨੂੰ ਲੂਨਰ ਗ੍ਰੇ ਅਤੇ ਫੋਰੈਸਟ ਗ੍ਰੀਨ ਕਲਰ 'ਚ ਖਰੀਦਿਆ ਜਾ ਸਕਦਾ ਹੈ।