Facebook,Instagram,WhatsApp ਅਤੇ Threat ਦੀ ਮੂਲ ਕੰਪਨੀ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ

America,18 OCT,2024,(Azad Soch News):- Facebook, Instagram, WhatsApp ਅਤੇ Threat ਦੀ ਮੂਲ ਕੰਪਨੀ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ,ਮੇਟਾ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਪਿੱਛੇ ਬਹੁਤ ਹੀ ਅਜੀਬ ਤਰਕ ਦਿੱਤਾ ਹੈ, ਜਿਨ੍ਹਾਂ ਨੂੰ ਇਸ ਨੇ ਬਾਹਰ ਦਾ ਰਸਤਾ ਦਿਖਾਇਆ ਹੈ,ਦਰਅਸਲ, ਮੇਟਾ (Meta) ਆਪਣੇ ਕਰਮਚਾਰੀਆਂ ਨੂੰ ਦਫਤਰੀ ਸਮੇਂ ਦੌਰਾਨ ਭੋਜਨ ਖਾਣ ਲਈ ਫੂਡ ਵਾਊਚਰ ਦਿੰਦਾ ਹੈ,ਜਿਸ ਵਿੱਚ ਮੇਟਾ ਨੇ ਦੋਸ਼ ਲਾਇਆ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਕੱਢਿਆ ਗਿਆ ਹੈ,ਉਨ੍ਹਾਂ ਨੇ ਫੂਡ ਵਾਊਚਰ (Food Vouchers) ਦੀ ਗਲਤ ਥਾਂ 'ਤੇ ਵਰਤੋਂ ਕੀਤੀ ਹੈ,Metra ਆਪਣੇ ਕਰਮਚਾਰੀਆਂ ਨੂੰ ਦੁਪਹਿਰ ਦੇ ਖਾਣੇ ਲਈ $25 ਵਾਊਚਰ, ਨਾਸ਼ਤੇ ਲਈ $20 ਅਤੇ ਰਾਤ ਦੇ ਖਾਣੇ ਲਈ $25 ਦਿੰਦੀ ਹੈ,ਜਿਸ ਨੂੰ ਕੁਝ ਮੁਲਾਜ਼ਮਾਂ ਨੇ ਗਲਤ ਥਾਂ 'ਤੇ ਵਰਤਿਆ ਹੈ,ਜਿਸ ਕਾਰਨ ਮੇਟਾ ਨੇ ਆਪਣੇ 24 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ,ਮੈਟਾ (Meta) ਵੱਲੋਂ ਕੱਢੇ ਗਏ ਕੁਝ ਮੁਲਾਜ਼ਮਾਂ ਨੇ ਦੋਸ਼ ਲਾਇਆ ਹੈ ਕਿ ਮੈਟਾ (Meta) ਵੱਲੋਂ ਉਨ੍ਹਾਂ ਨੂੰ ਕੋਈ ਚਿਤਾਵਨੀ ਨਹੀਂ ਦਿੱਤੀ ਗਈ,ਨਾਲ ਹੀ ਕੁਝ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਇਨ੍ਹਾਂ ਫੂਡ ਵਾਊਚਰਾਂ (Food Vouchers)ਦੀ ਵਰਤੋਂ ਬੰਦ ਕਰ ਦਿੱਤੀ ਸੀ,ਪਰ ਫਿਰ ਵੀ ਮੇਟਾ ਨੇ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਹੈ,ਜਾਣਕਾਰੀ ਅਨੁਸਾਰ ਕੰਪਨੀ ਵੱਲੋਂ ਦਿੱਤੇ ਗਏ ਫੂਡ ਵਾਊਚਰ ਨਾਲ Toothpaste, Washing Powder, Acne ਦੇ ਪੈਡ ਅਤੇ ਘਰੇਲੂ ਸਮਾਨ ਖ਼ਰੀਦਣ ਕਾਰਨ ਮੈਟਾ ਮੁਲਾਜ਼ਮਾਂ (Meta Employees) ਦੀ ਨੌਕਰੀ ਚਲੀ ਗਈ ਹੈ,ਰਿਪੋਰਟ ਮੁਤਾਬਕ, ਕਦੇ-ਕਦਾਈਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਗਈ ਸੀ,ਪਰ ਜਿਹੜੇ ਕਰਮਚਾਰੀ ਚੇਤਾਵਨੀਆਂ ਦੇ ਬਾਵਜੂਦ ਵੀ ਪਾਲਣਾ ਨਹੀਂ ਕਰਦੇ ਸਨ,ਉਨ੍ਹਾਂ ਨੂੰ ਮੈਟਾ (Meta) ਦੁਆਰਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।
Related Posts
Latest News
