ਮਲੇਸ਼ੀਆ ਦੇ ਕੁਆਲਾਲੰਪੁਰ ਦੇ ਬਾਹਰੀ ਇਲਾਕੇ ’ਚ ਇੱਕ ਗੈਸ ਪਾਈਪਲਾਈਨ ਦੇ ਫਟਣ ਕਾਰਨ ਲੱਗੀ ਭਿਆਨਕ ਅੱਗ
By Azad Soch
On

Malaysia,02,APRIL,2025,(Azad Soch News):- ਮਲੇਸ਼ੀਆ ਦੇ ਕੁਆਲਾਲੰਪੁਰ ਦੇ ਬਾਹਰੀ ਇਲਾਕੇ ’ਚ ਇੱਕ ਗੈਸ ਪਾਈਪਲਾਈਨ (Gas Pipeline) ਦੇ ਫਟਣ ਕਾਰਨ ਲੱਗੀ ਭਿਆਨਕ ਅੱਗ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੁਆਲਾਲੰਪੁਰ (Kuala Lumpur) ਦੇ ਬਾਹਰ ‘ਪੁਤਰਾ ਹਾਈਟਸ’ (‘Putra Heights’) ’ਚ ਇੱਕ ਗੈਸ ਸਟੇਸ਼ਨ (Gas Station) ਦੇ ਨੇੜੇ ਲੱਗੀ ਅੱਗ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੀ ਸੀ ਅਤੇ ਕਈ ਘੰਟਿਆਂ ਤੱਕ ਬਲਦੀ ਰਹੀ। ਇਹ ਘਟਨਾ ਜਨਤਕ ਛੁੱਟੀ ਵਾਲੇ ਦਿਨ ਵਾਪਰੀ ਜਦੋਂ ਮਲੇਸ਼ੀਆ ’ਚ ਬਹੁਗਿਣਤੀ ਮੁਸਲਮਾਨ ਈਦ ਦੇ ਦੂਜੇ ਦਿਨ ਮਨਾਉਂਦੇ ਹਨ।ਰਾਸ਼ਟਰੀ ਤੇਲ ਕੰਪਨੀ ਪੈਟਰੋਨਾਸ (National oil company Petronas) ਨੇ ਇੱਕ ਬਿਆਨ ’ਚ ਕਿਹਾ ਕਿ ਉਸਦੀ ਇੱਕ ਗੈਸ ਪਾਈਪਲਾਈਨ ’ਚ ਸਵੇਰੇ 8.10 ਵਜੇ ਅੱਗ ਲੱਗ ਗਈ ਅਤੇ ਪ੍ਰਭਾਵਿਤ ਪਾਈਪਲਾਈਨ ਨੂੰ ਬਾਅਦ ’ਚ ਬਾਕੀ ਲਾਈਨਾਂ ਤੋਂ ਕੱਟ ਦਿੱਤਾ ਗਿਆ।20 ਮੰਜ਼ਿਲਾਂ ਤੱਕ ਉੱਚੀਆਂ ਲਪਟਾਂ ਸਨ ’ਤੇ ਨੂੰ ਦੁਪਹਿਰ 2.45 ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ।
Latest News

05 Apr 2025 09:23:10
Chandigarh,05,APRIL,2025,(Azad Soch News):- ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ (Minister Anil Vij) ਨੇ ਕਿਹਾ ਕਿ ਵਕਫ਼ ਸੋਧ...